ਕੇਜਰੀਵਾਲ ਵੱਲੋਂ ਤੇਲੰਗਾਨਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਲਈ 15 ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ

ਨਵੀਂ ਦਿੱਲੀ, 20 ਅਕਤੂਬਰ (ਸ.ਬ.) ਮੋਹਲੇਧਾਰ ਮੀਂਹ ਨੇ   ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ| ਹੜ੍ਹ ਕਾਰਨ ਬਹੁਤ ਨੁਕਸਾਨ ਹੋਇਆ ਹੈ| ਅਜਿਹੇ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ਤੇਲੰਗਾਨਾ ਦੀ ਮਦਦ ਲਈ ਅੱਗੇ ਆਈ ਹੈ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਤੇਲੰਗਾਨਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਲਈ 15 ਕਰੋੜ ਰੁਪਏ ਦੀ ਮਦਦ ਦੇਵੇਗੀ| 
ਇਸ ਗੱਲ ਦੀ ਜਾਣਕਾਰੀ  ਅਰਵਿੰਦ ਕੇਜਰੀਵਾਲ ਨੇ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕਰਕੇ ਦਿੱਤੀ ਹੈ| ਉਨ੍ਹਾਂ ਨੇ ਲਿਖਿਆ ਕਿ ਹੈਦਰਾਬਾਦ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੈ| ਦਿੱਲੀ ਦੇ ਲੋਕ ਇਸ ਆਫਤ ਦੀ ਘੜੀ ਵਿੱਚ ਹੈਦਰਾਬਾਦ ਦੇ ਭੈਣ-ਭਰਾਵਾਂ ਨਾਲ ਖੜ੍ਹੇ ਹਨ| ਦਿੱਲੀ ਸਰਕਾਰ ਰਾਹਤ ਕੋਸ਼ਿਸ਼ਾਂ ਲਈ ਤੇਲੰਗਾਨਾ ਸਰਕਾਰ ਨੂੰ 15 ਕਰੋੜ ਰੁਪਏ ਦਾਨ ਕਰੇਗੀ|
ਜਿਕਰਯੋਗ ਹੈ ਕਿ ਹੈਦਰਾਬਾਦ ਵਿੱਚ 37 ਹਜ਼ਾਰ ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਕੱਢਿਆ ਗਿਆ ਹੈ| ਪੂਰੇ                     ਤੇਲੰਗਾਨਾ ਸੂਬੇ ਵਿੱਚ ਹੜ੍ਹ ਨਾਲ ਹੁਣ ਤੱਕ 70 ਲੋਕ ਆਪਣੀ ਜਾਨ ਗਵਾ ਚੁੱਕੇ ਹਨ| ਉੱਥੇ ਹੀ ਹੁਣ ਵੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਮੋਹਲੇਧਾਰ ਮੀਂਹ ਜਾਰੀ ਹੈ| ਮੌਸਮ ਵਿਭਾਗ ਅਨੁਸਾਰ 22 ਅਕਤੂਬਰ ਤੱਕ ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਆਸਾਰ ਹਨ|

Leave a Reply

Your email address will not be published. Required fields are marked *