ਕੇਜਰੀਵਾਲ ਸਰਕਾਰ ਦੇ ਕਾਰਨ ਰੋ ਰਹੀ ਹੈ ਦਿੱਲੀ ਦੀ ਜਨਤਾ: ਭਾਜਪਾ

ਇੰਦੌਰ, 20 ਦਸੰਬਰ (ਸ.ਬ.) ਮੱਧ ਪ੍ਰਦੇਸ਼ ਵਿੱਚ ਆਮ ਆਦਮੀ ਪਾਰਟੀ ‘ਆਪ’ ਦੀ ਵਧਦੀ ਕ੍ਰਿਆਸ਼ੀਲਤਾ ਨਾਲ ਕਿਸੇ ਫੈਸਲਾਕੁੰਨ ਸਿਆਸੀ ਅਸਰ ਦੀ ਸੰਭਾਵਨਾ ਨੂੰ ਖਾਰਿਜ ਕਰਦੇ ਹੋਏ ਸੱਤਾਧਾਰੀ ਭਾਜਪਾ ਨੇ ਕਿਹਾ ਹੈ ਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਉੱਥੇ ਦੀ ਜਨਤਾ ਰੋ ਰਹੀ ਹੈ| ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਨੰਦਕੁਮਾਰ ਸਿੰਘ ਚੌਹਾਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਦਿੱਲੀ ਦੀਆਂ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਆਪ ਦਾ ਜਿੱਤਣਾ ਵੀ ਇਕ ਦੁਰਘਟਨਾ ਸੀ ਪਰ ਕੇਜਰੀਵਾਲ ਸਰਕਾਰ ਦੇ ਕਾਰਨ ਅੱਜ ਦਿੱਲੀ ਦੀ ਜਨਤਾ ਰੋ ਰਹੀ ਹੈ| ਦਿੱਲੀ ਵਿੱਚ ਕੇਜਰੀਵਾਲ ਸਰਕਾਰ ਦੇ ਖਰਾਬ ਪ੍ਰਦਰਸ਼ਨ ਨੂੰ ਪੂਰਾ ਦੇਸ਼ ਦੇਖ ਰਿਹਾ ਹੈ|” ਉਨ੍ਹਾਂ ਨੇ ਭੋਪਾਲ ਵਿੱਚ ਕੇਜਰੀਵਾਲ ਦੀ ਅੱਜ ਆਯੋਜਿਤ ‘ਪਰਿਵਰਤਨ ਰੈਲੀ’ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ‘ਤੀਜੇ ਧਰੁਵ’ ਦੇ ਪ੍ਰਭਾਵੀ ਢੰਗ ਨਾਲ ਉਭਰਨ ਦੀ ਕੋਈ ਗੁਜਾਇਸ਼ ਨਹੀਂ ਹੈ| ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2014 ਦੀਆਂ ਪਿਛਲੇ ਲੋਕ ਸਭਾ ਚੋਣਾਂ ਵਿੱਚ ਆਪ ਦੇ ਪ੍ਰਦੇਸ਼ ਸੰਯੋਜਕ ਆਲੋਕ ਅਗਰਵਾਲ ਨੂੰ ਖੰਡਵਾ ਸੀਟ ਤੇ ਬੁਰੀ ਤਰ੍ਹਾਂ ਨਾਲ ਹਰਾਇਆ ਸੀ| ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਸੰਕੇਤ ਕਰਦੇ ਹੋਏ ਕਿਹਾ, ”ਦੁੱਧ ਦਾ ਸੜਿਆ ਲੱਸੀ ਨੂੰ ਫੁੱਕਾ ਮਾਰ-ਮਾਰ ਪੀਂਦਾ ਹੈ|” ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਇਕ ਸਵਾਲ ਦੇ ਜਾਵਬ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਫਿਲਹਾਲ ਕੇਂਦਰੀ ਰਾਜਨੀਤੀ ਵਿੱਚ ਜਾਣ ਦੀ ਕਿਸੇ ਵੀ ਸੰਭਾਵਨਾ ਨੂੰ ਸਿਰੇ ਨਾਲ ਨਕਾਰ ਦਿੱਤਾ| ਉਨ੍ਹਾਂ ਨੇ ਕਿਹਾ, ‘ਭਾਜਪਾ ਦਾ ਸਪੱਸ਼ਟ ਫੈਸਲਾ ਹੈ ਕਿ ਮੱਧ ਪ੍ਰਦੇਸ਼ ਵਿੱਚ ਲਗਾਤਾਰ ਚੌਥੀ ਵਾਰ ਪਾਰਟੀ ਦੀ ਸਰਕਾਰ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਸ਼ਿਵਰਾਜ ਦੀਆਂ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ|’ ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕਿਹਾ, ”ਅਸੀਂ ਵਧੀਆ ਪ੍ਰਦਰਸ਼ਨ ਵਾਲੇ ਭਾਜਪਾ ਵਿਧਾਇਕਾਂ ਨੂੰ ਅਗਲੇ ਵਿਧਾਨਸਭਾ ਚੋਣਾਂ ਵਿੱਚ ਫਿਰ ਟਿਕਟ ਦੇਵਾਂਗੇ, ਜਦਕਿ ਖਰਾਬ ਪ੍ਰਦਰਸ਼ਨ ਵਾਲੇ ਪਾਰਟੀ ਵਿਧਾਇਕਾਂ ਦੇ ਟਿਕਟ ਕੱਟ ਦਿੱਤੇ ਜਾਣਗੇ|

Leave a Reply

Your email address will not be published. Required fields are marked *