ਕੇਜਰੀਵਾਲ ਸਰਕਾਰ ਦੇ ਖਿਲਾਫ ਹੁਣ ਨੌਕਰਸ਼ਾਹਾਂ ਨੇ ਖੋਲ੍ਹਿਆ ਮੋਰਚਾ

ਨਵੀਂ ਦਿੱਲੀ, 14 ਦਸੰਬਰ (ਸ.ਬ.) ਦਿੱਲੀ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਧਿਕਾਰਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦਰਮਿਆਨ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟਕਰਾਅ ਜਾਰੀ ਹੈ| ਸਰਕਾਰ ਬਣਨ ਦੇ ਬਾਅਦ ਤੋਂ ਹੀ ਅਧਿਕਾਰਾਂ ਨੂੰ ਲੈ ਕੇ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਨਜੀਬ ਜੰਗ ਦਰਮਿਆਨ ਟਕਰਾਅ ਚੱਲ ਹੀ ਰਿਹਾ ਹੈ| ਇਸ ਦੌਰਾਨ ਹੁਣ ਨੌਕਰਸ਼ਾਹਾਂ ਨੇ ਵੀ ਕੇਜਰੀਵਾਲ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ| ਦਿੱਲੀ ਦੇ ਸੀਨੀਅਰ ਆਈ.ਏ.ਐਸ. ਅਤੇ ਦਾਨਿਕਸ ਅਧਿਕਾਰੀਆਂ ਦੇ ਸੰਗਠਨਾਂ ਨੇ ਸਾਂਝੇ ਰੂਪ ਨਾਲ ‘ਆਪ’ ਸਰਕਾਰ ਦੇ ਖਿਲਾਫ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦਿੱਲੀ ਸਰਕਾਰ ਦੇ ਪ੍ਰਤੀਨਿਧੀਆਂ ਦੇ ਵਤੀਰੇ ਤੇ ਸਵਾਲ ਖੜ੍ਹੇ ਕੀਤੇ|
ਅਧਿਕਾਰੀਆਂ ਦਾ ਦੋਸ਼ ਹੈ ਕਿ ਦਿੱਲੀ ਸਰਕਾਰ ਦੇ ਪ੍ਰਤੀਨਿਧੀ ਅਧਿਕਾਰੀਆਂ ਦੇ ਖਿਲਾਫ ਇਤਰਾਜ਼ਯੋਗ ਅਤੇ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ| ਸਰਕਾਰ ਦੇ ਨਾਲ ਹੋਣ ਵਾਲੀਆਂ ਮੀਟਿੰਗਾਂ ਵਿੱਚ ਬਿਨਾਂ ਕਿਸੇ ਕਾਰਨ ਫਟਕਾਰ ਲਾਈ ਜਾਂਦੀ ਹੈ| ਨੌਕਰਸ਼ਾਹਾਂ ਅਤੇ ਸਰਕਾਰ ਦਰਮਿਆਨ ਜੰਗ ਹੋਣ ਨਾਲ ਸਰਕਾਰ ਦਾ ਕੰਮਕਾਰ ਪ੍ਰਭਾਵਿਤ ਹੋ ਸਕਦਾ ਹੈ| ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਤੀਨਿਧੀ ਮਰਿਆਦਾ ਦੀ ਵੀ ਪਾਲਣ ਨਹੀਂ ਕਰਦੇ ਹਨ| ਇਸ ਨਾਲ ਉਨ੍ਹਾਂ ਨੂੰ ਠੇਸ ਪੁੱਜ ਰਹੀ ਹੈ| ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਤੀਨਿਧੀ ਚੰਗਾ ਵਤੀਰਾ ਕਰਨ, ਗਲਤ ਦੋਸ਼ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਬੰਦ ਕਰਨ|

Leave a Reply

Your email address will not be published. Required fields are marked *