ਕੇਦਰ ਸਰਕਾਰ ਦਾ ਪੰਜਾਬ ਵਿੱਚ ਮਾਲ ਗੱਡੀਆਂ ਬੰਦ ਕਰਨ ਦਾ ਫੈਸਲਾ ਮੰਦਭਾਗਾ: ਸਤਿੰਦਰ ਭਜੌਲੀ


ਖਰੜ, 29 ਅਕਤੂਬਰ(ਸ਼ਮਿੰਦਰ ਸਿੰਘ ) ਖਰੜ ਦੇ ਵਿਧਾਇਕ ਦੇ ਪ੍ਰੈਸ ਸਕੱਤਰ  ਸਤਿੰਦਰ ਮਾਹਲ ਭਜੌਲੀ  ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਪੰਜਾਬ ਵਿੱਚ ਮਾਲ ਗੱਡੀਆਂ ਬੰਦ ਕਰਨ ਤੇ ਪੇਂਡੂ ਵਿਕਾਸ ਫੰਡ ਤੇ ਕਣਕ ਦੀ ਖਰੀਦ ਦਾ ਪੈਸਾ ਰੋਕਣ ਦਾ ਫੈਸਲਾ ਬਹੁਤ ਮੰਦਭਾਗਾ ਹੈ ਕਿਉਂਕਿ ਇਸ ਨਾਲ ਪੰਜਾਬ ਵਾਸੀਆਂ ਅੰਦਰ ਕੇਂਦਰ ਸਰਕਾਰ ਪ੍ਰਤੀ ਰੋਸ ਹੋਰ ਵਧੇਗਾ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨ ਨੂੰ ਵਾਪਸ ਲੈਣ ਦੀ ਬਜਾਏ ਅਜਿਹੀਆਂ ਹਰਕਤਾਂ ਨਾਲ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ ਪਰੰਤੂ ਉਸਨੂੰ ਕਾਮਯਾਬੀ ਨਹੀਂ ਮਿਲੇਗੀ|

Leave a Reply

Your email address will not be published. Required fields are marked *