ਕੇਬਲ ਅਪਰੇਟਰ ਦਾ ਬੇਰਹਿਮੀ ਨਾਲ ਕਤਲ

ਲੁਧਿਆਣਾ, 9 ਫਰਵਰੀ (ਸ.ਬ.) ਸਥਾਨਕ ਸ਼ਹਿਰ ਦੇ ਇਲਾਕੇ ਹਰਕ੍ਰਿਸ਼ਨ ਵਿਹਾਰ ਵਿੱਚ ਬੀਤੀ ਅੱਧੀ ਰਾਤ ਕੁੱਝ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਇੱਕ ਕੇਬਲ ਅਪਰੇਟਰ ਦੇ ਘਰ ਦਾਖਲ ਹੋ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ| ਮ੍ਰਿਤਕ ਦੀ ਸ਼ਨਾਖ਼ਤ ਹਰਵਿੰਦਰ ਸਿੰਘ ਬਿੱਟੂ (35) ਵਜੋਂ ਕੀਤੀ ਗਈ ਹੈ| ਘਟਨਾ ਦਾ ਪਤਾ ਅੱਜ ਸਵੇਰੇ 11 ਵਜੇ ਲੱਗਾ, ਜਦੋਂ ਉਸ ਦਾ ਗੁਆਂਢੀ ਘਰ ਆਇਆ| ਮ੍ਰਿਤਕ ਇੱਥੇ ਇਕੱਲਾ ਹੀ ਰਹਿੰਦਾ ਸੀ|

Leave a Reply

Your email address will not be published. Required fields are marked *