ਕੇਰਲ ਤੋਂ  ਆਈ ਐਸ ਵਿੱਚ ਸ਼ਾਮਲ ਹੋਣ ਅਫਗਾਨਿਸਤਾਨ ਗਏ ਇਕ ਹੋਰ ਵਿਅਕਤੀ ਦੀ ਮੌਤ

ਕਾਸਰਗੋੜ, 20 ਜੂਨ (ਸ.ਬ.)  ਆਂਤਕੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਵਿੱਚ ਸ਼ਾਮਲ ਹੋਣ ਗਏ ਕੇਰਲ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ| ਇਹ ਜਾਣਕਾਰੀ ਕੇਰਲ ਖੁਫੀਆ ਇਕਾਈ ਦੇ ਇਕ ਅਧਿਕਾਰੀ ਨੇ ਦਿੱਤੀ ਹੈ| ਅਧਿਕਾਰੀ ਮੁਤਾਬਕ ਸ਼ਜੀਰ ਐਮ. ਅਬਦੁੱਲਾ ਨਾਂ ਦੇ ਇਸ ਵਿਅਕਤੀ ਦੀ ਮੌਤ ਦੀ ਸੂਚਨਾ ਅਤੇ ਲਾਸ਼ ਦੀ ਤਸਵੀਰ ਉਸ ਵਿਅਕਤੀ ਦੇ ਮੋਬਾਇਲ ਤੇ ਆਈ ਹੈ, ਸਾਲ ਭਰ ਵਿੱਚ ਜਿਸ ਦੇ ਮੋਬਾਇਲ ਤੇ ਇਸੇ ਸਮੂਹ ਦੇ ਤਿੰਨ ਹੋਰ ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ| ਸ਼ਜੀਰ ਦੀ ਮੌਤ ਕਦੋਂ ਅਤੇ ਕਿਸ ਤਰ੍ਹਾਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ|
ਖੁਫੀਆ ਅਧਿਕਾਰੀ ਮੁਤਾਬਕ ਜਿਸ ਵਿਅਕਤੀ ਦੇ ਮੋਬਾਇਲ ਤੇ ਮੌਤ ਦੀ ਸੂਚਨਾ ਅਤੇ ਤਸਵੀਰ ਆਈ ਹੈ,
ਇਸ ਵਿਅਕਤੀ ਦੇ ਰਿਸ਼ਤੇਦਾਰ ਉਨ੍ਹਾਂ 21 ਕੇਰਲ ਵਾਸੀਆਂ ਵਿੱਚ ਸ਼ਾਮਲ ਹਨ ਜੋ ਆਈ. ਐਸ. ਵਿੱਚ ਸ਼ਾਮਲ ਹੋਣ ਲਈ ਘਰ ਛੱਡ ਕੇ ਚਲੇ ਗਏ ਸਨ| ਕੇਰਲ ਦੇ ਮੁੱਖ ਮੰਤਰੀ ਪਿਨਯਾਰੀ ਵਿਜਯਨ ਨੇ ਬੀਤੇ ਸਾਲ ਰਾਜ ਵਿਧਾਨਸਭਾ ਵਿੱਚ ਦੱਸਿਆ ਸੀ ਕਿ ਬੱਚਿਆਂ ਸਮੇਤ ਰਾਜ ਦੇ 21 ਵਿਅਕਤੀ ਲਾਪਤਾ ਹਨ| ਇਨ੍ਹਾਂ ਵਿਚੋਂ 17 ਵਿਅਕਤੀ ਕਾਸਰਗੋੜ ਅਤੇ ਚਾਰ ਪਲਕੱੜ ਜ਼ਿਲੇ ਦੇ ਹਨ|

Leave a Reply

Your email address will not be published. Required fields are marked *