ਕੇਰਲ ਦੇ ਇਤਿਹਾਸਕ ਮੰਦਰ ਤੇ ਹੋਵੇਗਾ ਸ਼ਾਹੀ ਪਰਿਵਾਰ ਦਾ ਅਧਿਕਾਰ : ਸੁਪਰੀਮ ਕੋਰਟ

ਕੋਚੀ, 13 ਜੁਲਾਈ (ਸ.ਬ.) ਕੇਰਲ ਦੇ ਸ੍ਰੀ ਪਦਮਾਨਾਭਸਵਾਮੀ ਮੰਦਰ ਦੇ ਪ੍ਰਸ਼ਾਸ਼ਨ ਅਤੇ ਉਸ ਦੀਆਂ ਸੰਪਤੀਆਂ ਦੇ ਅਧਿਕਾਰ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ| ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦਾ ਫੈਸਲਾ ਪਲਟਦੇ ਹੋਏ ਦੇਸ਼ ਦੇ ਸਭ ਤੋਂ ਵੱਧ ਸੰਪਤੀ ਵਾਲੇ ਮੰਦਰਾਂ ਵਿਚੋਂ ਇਕ ਸ੍ਰੀ ਪਦਮਾਨਾਭਸਵਾਮੀ ਮੰਦਰ ਦਾ ਪ੍ਰਬੰਧਨ ਦਾ ਅਧਿਕਾਰ ਤ੍ਰਾਵਣਕੋਰ ਦੇ ਸਾਬਕਾ ਸ਼ਾਹੀ ਪਰਿਵਾਰ ਨੂੰ ਦਿੱਤਾ ਹੈ| ਜਿਕਰਯੋਗ ਹੈ ਕਿ ਮੰਦਰ ਨੇੜੇ ਕਰੀਬ 2 ਲੱਖ ਕਰੋੜ ਦੀ ਸੰਪਤੀ ਹੈ| ਜਿਕਰਯੋਗ ਹੈ ਕਿ ਇਸ ਇਤਿਹਾਸਕ ਮੰਦਰ ਦੇ ਪ੍ਰਸ਼ਾਸਨ ਅਤੇ ਪ੍ਰਬੰਧਨ ਨੂੰ ਲੈ ਕੇ ਵਿਵਾਦ ਪਿਛਲੇ 9 ਸਾਲਾਂ ਤੋਂ ਕੋਰਟ ਵਿੱਚ ਪੈਂਡਿੰਗ ਹੈ| ਇਸ ਨੂੰ ਦੇਸ਼ ਦੇ ਸਭ ਤੋਂ ਧਨੀ ਮੰਦਰਾਂ ਵਿਚ ਗਿਣਿਆ ਜਾਂਦਾ ਹੈ| ਕੇਰਲ ਹਾਈ ਕੋਰਟ ਸਾਲ 2011 ਵਿੱਚ ਪਦਮਾਨਾਭਸਵਾਮੀ ਮੰਦਰ ਦੇ ਅਧਿਕਾਰ ਅਤੇ ਸੰਪਤੀ ਨੂੰ ਲੈ ਕੇ ਵੱਡਾ ਫੈਸਲਾ ਸਣਾਉਂਦੇ ਹੋਏ ਇਸ ਤੇ ਸੂਬਾ ਸਰਕਾਰ ਦਾ ਅਧਿਕਾਰ ਦੱਸਿਆ ਸੀ| ਕੇਰਲ ਹਾਈ ਕੋਰਟ ਦੇ ਇਸ ਹੁਕਮ ਨੂੰ ਸਾਬਕਾ ਤ੍ਰਾਵਣਕੋਰ ਸ਼ਾਹੀ ਪਰਿਵਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ| ਇਸ ਮਾਮਲੇ ਵਿਚ ਸੁਪਰੀਮ ਕੋਰਟ ਵਿੱਚ 8 ਸਾਲ ਤੋਂ ਵਧੇਰੇ ਸਮੇਂ ਤੱਕ ਸੁਣਵਾਈ ਹੋਈ| ਇਸ ਮਾਮਲੇ ਵਿੱਚ ਜਸਟਿਸ ਯੂ. ਯੂ. ਲਲਿਤ ਅਤੇ ਜਸਟਿਸ ਇੰਦੂ ਮਲਹੋਤਰਾ ਦੀ ਬੈਂਚ ਨੇ ਪਿਛਲੇ ਸਾਲ 10 ਅਪ੍ਰੈਲ ਨੂੰ ਮਾਮਲੇ ਵਿੱਚ ਕੇਰਲ ਹਾਈ ਕੋਰਟ ਦੇ 31 ਜਨਵਰੀ 2011 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ|

Leave a Reply

Your email address will not be published. Required fields are marked *