ਕੇਰਲ ਦੇ ਚਰਚ ਵਿੱਚ ਔਰਤ ਦੇ ਸੈਕਸ ਸ਼ੋਸ਼ਣ ਮਾਮਲੇ ਵਿੱਚ 5 ਪਾਦਰੀ ਮੁਅੱਤਲ

ਨਵੀਂ ਦਿੱਲੀ, 26 ਜੂਨ (ਸ.ਬ.) ਕੇਰਲ ਦੀ ਚਰਚ ਵਿੱਚ ਇਕ ਔਰਤ ਨਾਲ ਯੌਨ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ| ਯੌਨ ਸ਼ੋਸ਼ਣ ਦਾ ਮਾਮਲਾ ਉਜ਼ਾਗਰ ਹੋਣ ਦੇ ਬਾਅਦ ਦੋਸ਼ੀ ਪਾਦਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ| ਯੌਨ ਸ਼ੋਸ਼ਣ ਦਾ ਇਹ ਮਾਮਲਾ ਕੇਰਲ ਵਿੱਚ ਕੋਟੱਾਯਮ ਸ਼ਹਿਰ ਦੀ ਚਰਚ ਦਾ ਹੈ|
ਥਿਰੂਵੱਲਾ ਵਿੱਚ ਰਹਿਣ ਵਾਲੀ ਔਰਤ ਦੇ ਪਤੀ ਨੇ ਇਕ ਆਡੀਓ ਕਲਿੱਪ ਸ਼ੇਅਰ ਕੀਤੀ ਹੈ, ਜਿਸ ਵਿੱਚ ਪੂਰੀ ਘਟਨਾ ਦੇ ਬਾਰੇ ਵਿੱਚ ਦੱਸਿਆ ਗਿਆ ਹੈ|
ਪੀੜਤਾ ਦੇ ਪਤੀ ਨੇ ਇਸ ਮਾਮਲੇ ਦੀ ਜਾਣਕਾਰੀ ਚਰਚ ਨੂੰ ਦਿੱਤੀ, ਜਿਸ ਦੇ ਬਾਅਦ ਦੋਸ਼ੀ ਪਾਦਰੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ| ਅਜੇ ਤੱਕ ਉਨ੍ਹਾਂ ਦੇ ਨਾਮਾਂ ਦਾ ਖੁਲ੍ਹਾਸਾ ਨਹੀਂ ਹੋਇਆ ਹੈ| ਆਪਣੀ ਸ਼ਿਕਾਇਤ ਵਿੱਚ ਪੀੜਤਾ ਦੇ ਪਤੀ ਨੇ ਕਿਹਾ ਕਿ ਇਕ ਪਾਦਰੀ ਨੇ ਉਨ੍ਹਾਂ ਦੀ ਪਤਨੀ ਦਾ 380 ਵਾਰ ਯੌਨ ਸ਼ੋਸ਼ਣ ਕੀਤਾ| ਪੀੜਤਾ ਦੇ ਪਤੀ ਨੇ ਇਸ ਆਡੀਓ ਕਲਿੱਪ ਵਿੱਚ ਆਪਣੀ ਅਤੇ ਪਤਨੀ ਦੀ ਪਹਿਚਾਣ ਸਰਵਜਨਿਕ ਨਹੀਂ ਕੀਤੀ ਹੈ|
ਔਰਤ ਦੇ ਪਤੀ ਨੇ ਕਿਹਾ ਕਿ ਉਸ ਨੇ 7 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਚਰਚ ਦੋਸ਼ੀਆਂ ਖਿਲਾਫ ਐਕਸ਼ਨ ਲੈਣ ਵਿੱਚ ਦੇਰੀ ਹੋ ਰਹੀ ਹੈ| ਪਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੋਲ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਸਬੂਤ ਹਨ|

Leave a Reply

Your email address will not be published. Required fields are marked *