ਕੇਰਲ: ਮਾਕਪਾ ਵਰਕਰ ਨੇ ਆਰ.ਐਸ. ਐਸ. ਆਗੂ ਤੇ ਕੀਤਾ ਹਮਲਾ

ਕੇਰਲ, 31 ਜਨਵਰੀ (ਸ.ਬ.)    ਕੇਰਲ ਦੇ ਕਨੂੰਰ ਜ਼ਿਲੇ ਵਿੱਚ ਕਥਿਤ ਮਾਕਪਾ ਵਰਕਰ ਵੱਲੋਂ ਕੀਤੇ ਗਏ ਹਮਲੇ ਵਿੱਚ ਆਰ.ਐਸ.ਐਸ. ਦਾ ਇਕ ਨੇਤਾ ਜ਼ਖਮੀ ਹੋ ਗਿਆ| ਇਹ ਘਟਨਾ ਕਾਨਕੋਲ ਇਲਾਕੇ ਦੀ ਹੈ| ਪੁਲੀਸ ਦੇ ਮੁਤਾਬਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ| ਆਰ.ਐਸ.ਐਸ. ਨੇ ਦੋਸ਼ ਲਗਾਇਆ ਕਿ ਉਸ ਦੇ ਨੇਤਾ ਅਜੀਤ ਤੇ ਮਾਕਪਾ ਵਰਕਰਾਂ ਦੇ ਇਕ ਸਮੂਹ ਨੇ ਹਮਲਾ ਕੀਤਾ|
ਉਥੇ ਹੀ ਇਸ ਜ਼ਿਲੇ ਦੇ ਆਰ.ਐਸ. ਐਸ ਭਾਜਪਾ ਦੇ ਕਥਿਤ ਵਰਕਰ ਵੱਲੋਂ ਅੱਜ ਕੀਤੇ ਗਏ ਹਮਲੇ ਵਿੱਚ 64 ਸਾਲਾ ਇਕ ਕਾਂਗਰਸੀ ਵਰਕਰ ਜ਼ਖਮੀ ਹੋ ਗਿਆ| ਪੁਲੀਸ ਨੇ ਕਿਹਾ ਕਿ ਜ਼ਿਲੇ ਵਿੱਚ ਕੋਟੀਯੋਡੀ ਦੇ ਨੇੜੇ ਪਟੀਯਮ ਦੇ ਸੁਕੁਮਾਰਨ ਆਪਣੀ ਬੇਕਰੀ ਦਾ ਦਰਵਾਜਾ ਖੋਲ੍ਹ ਰਹੇ ਸੀ, ਤਾਂ ਛੇ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ ਤੇ ਹਮਲਾ ਕੀਤਾ| ਇਸ ਹਮਲੇ ਵਿੱਚ ਉਨ੍ਹਾਂ ਦੀਆਂ ਲੱਤਾਂ ਅਤੇ ਹੱਥਾਂ ਦੀਆਂ ਹੱਡੀਆਂ ਟੁੱਟ ਗਈਆਂ| ਉਨ੍ਹਾਂ ਨੇ ਕਿਹਾ ਕਿ ਸੁਕੁਮਾਰਨ ਨੂੰ ਥਲਸੇਰੀ ਵਿੱਚ ਇੰਦਰਾ ਗਾਂਧੀ ਸਹਿਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਜਾਂਚ ਚੱਲ ਰਹੀ ਹੈ|

Leave a Reply

Your email address will not be published. Required fields are marked *