ਕੇਰਲ ਵਿੱਚ ਭਾਜਪਾ ਵਰਕਰ ਦੀ ਹੱਤਿਆ, ਆਰ.ਐਸ.ਐਸ. ਦਫਤਰ ਤੇ ਸੁੱਟਿਆ ਗਿਆ ਬੰਬ

ਤਾਲਚੇਰੀ, 19 ਜਨਵਰੀ (ਸ.ਬ.) ਰਾਜਨੀਤੀ ਰੂਪ ਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਕੰਨੂਰ ਜ਼ਿਲੇ ਵਿੱਚ ਕਥਿਤ ਤੌਰ ਤੇ ਮਾਕਪਾ ਵਰਕਰਾਂ ਨੇ ਭਾਜਪਾ ਦੇ 30 ਸਾਲਾ ਇਕ ਵਰਕਰ ਦੀ ਚਾਕੂ ਮਾਰ ਦੇ ਹੱਤਿਆ ਕਰ ਦਿੱਤੀ| ਪੁਲੀਸ ਨੇ ਦੱਸਿਆ ਕਿ ਇਕ ਹੋਰ ਘਟਨਾ ਵਿੱਚ ਥਾਲੀਪਰੰਬਾ ਸਥਿਤ ਆਰ.ਐਸ.ਐਸ ਦੇ ਦਫਤਰ ਤੇ ਇਸ ਦੇਸੀ ਬੰਬ ਸੁੱਟਿਆ ਗਿਆ| ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ| ਭਾਜਪਾ ਵਰਕਰ ਸੰਤੋਸ਼ ਤੇ ਕੱਲ੍ਹ ਰਾਤ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਧਰਮੋਦੋਮ ਦੇ ਅੰਦਾਲੂਰ ਸਥਿਤ ਆਪਣੇ ਘਰ ਵਿੱਚ ਇਕੱਲਾ ਸੀ| ਕੰਨੂਰ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੰਤੋਸ਼ ਦੀ ਹਸਪਤਾਲ ਲੈ ਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ| ਉਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ| ਸੰਤੋਸ਼ ਨੇ ਪਿਛਲੀਆਂ ਸਥਾਨਕ ਚੋਣਾਂ ਵੀ ਲੜੀਆਂ ਸੀ|
ਕੰਨੂਰ ਵਿੱਚ 57ਵਾਂ ਸੂਬਾ ਸਕੂਲ ਕਲਾ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, ਪਰ ਘਟਨਾ ਦੇ ਬਾਅਦ ਤੋਂ ਇੱਥੇ ਸਾਰੀਆਂ ਦੁਕਾਨਾਂ ਬੰਦ ਹਨ ਅਤੇ ਆਵਾਜਾਈ ਵੀ ਸੜਕਾਂ ਤੇ ਘੱਟ ਹੈ| ਹਮਲੇ ਦਾ ਵਿਰੋਧ ਕਰਨ ਦੇ ਲਈ ਭਾਜਪਾ ਨੇ ਕੰਨੂਰ ਵਿੱਚ ਹੜਤਾਲ ਦੀ ਅਪੀਲ ਕੀਤੀ ਹੈ|

Leave a Reply

Your email address will not be published. Required fields are marked *