ਕੇਰਲ ਵਿੱਚ ਭਾਰੀ ਬਾਰਿਸ਼: ਕੋਚੀ ਏਅਰਪੋਰਟ 18 ਅਗਸਤ ਤੱਕ ਬੰਦ

ਕੇਰਲ, 15 ਅਗਸਤ (ਸ.ਬ.) ਕੇਰਲ ਵਿੱਚ ਭਾਰੀ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ ਹੈ| ਕੋਚੀ ਅੰਤਰ-ਰਾਸ਼ਟਰੀ ਏਅਰਪੋਰਟ ਨੂੰ 18 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ| ਮੌਸਮ ਵਿਭਾਗ ਨੇ ਵਾਇਨਾਡ, ਕੋਝੀਕੋੜ, ਕੰਨੂਰ, ਕਸਰਗੋੜ, ਮਲਾਪੁੱਰਮ, ਪਲਕੱੜ, ਇਡੁੱਕੀ ਜ਼ਿਲਿਆਂ ਵਿੱਚ ਭਾਰੀ ਬਾਰਿਸ਼ ਦੇ ਕਾਰਨ ਰੈਡ ਅਲਰਟ ਜਾਰੀ ਕੀਤਾ ਹੈ|
ਮੁੱਖਮੰਤਰੀ ਪਿਨਰਈ ਵਿਜਿਅਨ ਨੇ ਇਸ ਸਾਲ ਦੇ ਅੋਣਮ ਤਿਉਹਾਰ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ| ਇਹ ਤਿਉਹਾਰ ਰਾਜਭਰ ਵਿੱਚ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਇਕ ਹੈ| ਕੇਰਲ ਸਰਕਾਰ ਨੇ ਰਾਜਭਰ ਵਿੱਚ ਸੰਸਕ੍ਰਿਤਿਕ ਸਮਾਰੋਹ ਆਯੋਜਿਤ ਕਰਨ ਲਈ ਦਿੱਤੀ ਜਾਣ ਵਾਲੀ 30 ਕਰੋੜ ਦੀ ਰਾਸ਼ੀ ਨੂੰ ਮੁੱਖਮੰਤਰੀ ਆਫਤ ਰਾਹਤ ਖਜ਼ਾਨੇ ਵਿੱਚ ਦੇਣ ਦਾ ਫੈਸਲਾ ਲਿਆ ਹੈ|

Leave a Reply

Your email address will not be published. Required fields are marked *