ਕੇ.ਐਲ. ਰਾਹੁਲ ਦੀ ਫਾਰਮ ਨੂੰ ਲੈ ਕੇ ਚਿੰਤਾ ਨਹੀਂ : ਭਾਰਤ ਏ ਕੋਚ ਦ੍ਰਾਵਿੜ

ਤਿਰੁਅੰਨਤਪੁਰਮ, 1 ਫਰਵਰੀ (ਸ.ਬ.) ਭਾਰਤ ਏ ਦੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਉਹ ਪਾਬੰਦੀ ਤੋਂ ਬਾਅਦ ਵਾਪਸੀ ਕਰ ਰਹੇ ਕੇ.ਐਲ. ਰਾਹੁਲ ਦੀ ਫਾਰਮ ਨੂੰ ਲੈ ਕੇ ਚਿੰਤਾ ਵਿੱਚ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਉਸ ਦੇ ਹੁਨਰ ਤੇ ਪੂਰਾ ਭਰੋਸਾ ਹੈ| ਰਾਹੁਲ ਤੇ ਇਕ ਟੀ.ਵੀ. ਸ਼ੋਅ ਦੇ ਦੌਰਾਨ ਮਹਿਲਾ ਵਿਰੋਧੀ ਬਿਆਨਬਾਜ਼ੀ ਕਾਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ| ਰਾਹੁਲ ਨੇ ਭਾਰਤ ਏ ਲਈ ਵਾਪਸੀ ਕਰਦੇ ਹੋਏ ਇੰਗਲੈਂਡ ਲਾਇੰਸ ਦੇ ਖਿਲਾਫ ਤਿੰਨ ਵਨ ਡੇ ਮੈਚਾਂ ਵਿੱਚ 13, 42 ਅਤੇ 0 ਦੌੜਾਂ ਬਣਾਈਆਂ| ਦ੍ਰਾਵਿੜ ਨੇ ਕਿਹਾ, ”ਮੈਨੂੰ ਉਸ ਦੀ ਸਮਰਥਾ ਤੇ ਕੋਈ ਸ਼ੱਕ ਨਹੀਂ ਹੈ| ਉਹ ਚਾਰ ਰੋਜ਼ਾ ਮੈਚ ਖੇਡ ਰਿਹਾ ਹੈ| ਉਸ ਨੇ ਸਾਬਤ ਕੀਤਾ ਹੈ ਕਿ ਉਹ ਕੌਮਾਂਤਰੀ ਕ੍ਰਿਕਟ ਵਿੱਚ ਤਿੰਨੇ ਫਾਰਮੈਟ ਵਿੱਚ ਕਾਮਯਾਬ ਹੋ ਸਕਦਾ ਹੈ| ਉਨ੍ਹਾਂ ਕਿਹਾ,” ਉਸ ਨੇ ਟੀ-20, ਵਨ ਡੇ ਅਤੇ ਟੈਸਟ ਵਿੱਚ ਸੈਂਕੜੇ ਲਗਾਏ ਹਨ ਅਤੇ ਬਹੁਤ ਘੱਟ ਬੱਲੇਬਾਜ਼ਾਂ ਦਾ ਅਜਿਹਾ ਰਿਕਾਰਡ ਹੈ| ਮੈਂ ਉਸ ਦੀ ਫਾਰਮ ਨੂੰ ਲੈ ਕੇ ਚਿੰਤਾ ਵਿੱਚ ਨਹੀਂ ਹਾਂ|

Leave a Reply

Your email address will not be published. Required fields are marked *