ਕੇ.ਪੀ.ਐਸ ਗਿੱਲ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ : ਕੈਪਟਨ ਅਮਰਿੰਦਰ

ਨਵੀਂ ਦਿੱਲੀ, 3 ਜੂਨ (ਸ.ਬ.) ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ. ਐਸ ਗਿੱਲ ਦਾ ਅੰਤਿਮ ਭੋਗ ਅੱਜ ਦਿੱਲੀ ਵਿਖੇ ਪਾਇਆ ਗਿਆ| ਜ਼ਿਕਰਯੋਗ ਹੈ ਕਿ ਕੇ. ਪੀ. ਐਸ ਗਿੱਲ ਦਾ ਦੇਹਾਂਤ 26 ਮਈ ਨੂੰ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿੱਚ ਹੋਇਆ ਸੀ| ਉਹ 82 ਸਾਲਾ ਦੇ ਸਨ| ਅੱਜ ਉਨ੍ਹਾਂ ਦੇ ਭੋਗ ਦੀਆਂ ਰਸਮਾਂ ਦਿੱਲੀ ਦੇ ਕੰਸੀਚਿਊਸ਼ਨਲ ਕਲੱਬ ਵਿੱਚ ਮੁਕੰਮਲ ਕੀਤੀਆਂ ਗਈਆਂ| ਗਿੱਲ ਨੂੰ ਸ਼ਰਧਾਂਜਲੀ ਦੇਣ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪੰਜਾਬ ਪੁਲੀਸ ਦੇ ਕਈ ਅਫਸਰ ਮੌਜੂਦ ਸਨ| ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭੋਗ ਦੀਆਂ ਅੰਤਿਮ ਰਸਮਾਂ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ| ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇ. ਪੀ. ਐਸ ਗਿੱਲ ਦਾ ਦੇਹਾਂਤ ਇਸ ਯੁੱਗ ਲਈ ਦੁੱਖ ਦੀ ਗੱਲ ਹੈ| ਅਸੀਂ ਕਦੇ ਵੀ ਨਹੀਂ ਭੁੱਲ ਸਕਾਂਗੇ ਕਿ ਉਨ੍ਹਾਂ ਨੇ ਪੰਜਾਬ ਦੇ ਲਈ ਕੀ-ਕੀ ਕੀਤਾ ਹੈ| ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ| ਇਸ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸੋਢੀ, ਭਾਜਪਾ ਆਗੂ ਲਕਸ਼ਮੀ ਕਾਂਤ ਚਾਵਲਾ ਨੇ ਵੀ ਭੋਗ ਦੀਆਂ ਰਸਮਾਂ ਵਿੱਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕੀਤੀ|

Leave a Reply

Your email address will not be published. Required fields are marked *