ਕੈਂਸਰ ਅੱਗੇ ਜ਼ਿੰਦਗੀ ਦੀ ਜੰਗ ਹਾਰੇ ਟੋਰਾਂਟੋ ਦੇ ਕੌਂਸਲਰ ਰੌਨ ਮੋਜ਼ਰ

ਟੋਰਾਂਟੋ, 19 ਅਪ੍ਰੈਲ, (ਸ.ਬ.) ਟੋਰਾਂਟੋ ਦੇ ਕੌਂਸਲਰ ਰਹੇ ਰੌਨ ਮੋਜ਼ਰ ਲੰਬੇ ਅਰਸੇ ਤੱਕ ਕੈਂਸਰ ਨਾਲ ਲੜਾਈ ਲੜਨ ਤੋਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਏ ਹਨ| ਮੇਅਰ ਜੌਨ ਟੋਰੀ ਦੇ ਦਫ਼ਤਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ| ਸਕਾਰਬਰੋ ਦੇ ਕੌਂਸਲਰ ਰੌਨ ਮੋਜ਼ਰ ਨੇ ਪਿਛਲੀ ਮਾਰਚ ਨੂੰ ਇਹ ਐਲਾਨ ਕੀਤਾ ਕਿ ਉਹ ਲਿਮਫੋਮਾ (ਕੈਂਸਰ ਦੀ ਕਿਸਮ) ਨਾਲ ਪੀੜਤ ਹਨ| ਟੋਰੀ ਨੇ ਕਿਹਾ  74 ਸਾਲਾ ਕੌਂਸਲਰ ਦੀ ਸਰੀਰਕ ਬੀਮਾਰੀ ਕਾਰਨ ਮੌਤ ਹੋ ਗਈ|  ਕੌਂਸਲ ਵਿੱਚ ਲਗਭਗ ਆਪਣੀ 30 ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੇ ਟੀ.ਟੀ.ਸੀ ਕਮਿਸ਼ਨਰ ਦੇ ਤੌਰ ਤੇ ਵੀ ਕੰਮ ਕੀਤਾ| ਰੂਜ ਪਾਰਕਾਂ ਦੇ ਨਿਰਮਾਣ ਲਈ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ| ਰੌਨ ਆਪਣੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਆਪਣੀ ਭੂਮਿਕਾ ਨਿਭਾਉਂਦੇ ਰਹੇ| ਟੋਰੀ ਨੇ ਕਿਹਾ, ” ਉਹ ਸਕਾਰਬਰੋ ਦੇ ਲੋਕਾਂ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਬਹਾਦਰੀ ਨਾਲ ਆਪਣੀਆਂ ਸੇਵਾਵਾਂ ਦਿੰਦੇ ਸਨ|” ਟੋਰੀ ਨੇ ਆਪਣੇ ਇਕ ਬਿਆਨ ਵਿੱਚ ਉਨ੍ਹਾਂ ਨੂੰ ਇਕ ਵਧੀਆ ਦੋਸਤ, ਇਕ ਚੰਗਾ ਪਤੀ ਅਤੇ ਇਕ ਆਦਰਸ਼ ਪਿਤਾ ਦੇ ਤੌਰ ਉਤੇ ਪੇਸ਼ ਕੀਤਾ| ਉਨ੍ਹਾਂ ਦਾ ਮੰਨਣਾ ਹੈ ਕਿ ਰੌਨ ਆਪਣੇ ਸਮਾਜ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਸ਼ਹਿਰ ਦੇ ਲੋਕਾਂ ਦੇ ਸਨਮਾਨ ਵਿੱਚ ਵਿਸ਼ਵਾਸ ਰੱਖਦੇ ਸਨ| ਇਸ ਸਦੀਵੀ ਵਿਛੋੜੇ ਦੌਰਾਨ ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਨੂੰ ਇਕੱਲਾ ਛੱਡ ਗਏ ਹਨ| ਸੂਬੇ ਦੀਆਂ ਕਈ ਉਚ ਸ਼ਖਸੀਅਤਾਂ ਨੇ ਉਨ੍ਹਾਂ ਦੀ ਮੌਤ ਉਤੇ ਗਹਿਰਾ ਦੁੱਖ ਜਤਾਇਆ ਹੈ|

Leave a Reply

Your email address will not be published. Required fields are marked *