ਕੈਂਸਰ ਜਾਗਰੂਕਤਾ ਕਾਰ ਰੈਲੀ ਭਲਕੇ

ਐਸ ਏ ਐਸ ਨਗਰ, 14 ਨਵੰਬਰ (ਸ.ਬ.)  ਰੋਟਰੀ ਭਵਨ ਸੈਕਟਰ 70 ਨੇੜੇ ਗੁਰਦੁਆਰਾ ਸਾਹਿਬ ਤੋਂ ਕਂੈਸਰ ਜਾਗਰੂਕਤਾ ਕਾਰ ਰੈਲੀ ਦਾ ਆਯੋਜਨ 15 ਨਵੰਬਰ ਨੂੰ ਕੀਤਾ ਜਾ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ  ਡਿਪਲਾਸਟ ਗਰੁੱਪ ਅਤੇ ਰੋਟਰੀ ਕਲੱਬ ਵਲੋਂ ਆਯੋਜਿਤ ਇਹ ਕਾਰ ਰੈਲੀ  ਰੋਟਰੀ ਭਵਨ ਸੈਕਟਰ 70 ਤੋਂ ਸਵੇਰੇ 11.30 ਵਜੇ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚੋਂ ਹੁੰਦੀ ਹੋਈ ਡਿਪਲਾਸਟ ਚੌਂਕ ਫੇਜ 2 ਵਿਖੇ ਸਮਾਪਤ ਹੋਵੇਗੀ|
ਉਹਨਾਂ ਦੱਸਿਆ ਕਿ ਇਸ ਰੈਲੀ ਦੌਰਾਨ ਵਲੰਟੀਅਰਾਂ ਵਲੋਂ 18 ਨਵੰਬਰ ਨੂੰ  ਸਟਾਰ ਪਬਲਿਕ ਸਕੂਲ ਦੇ ਨੇੜੇ ਗਰਾਂਉਂਡ ਵਿਖੇ ਲਗਾਏ ਜਾ ਰਹੇ ਕੈਂਸਰ ਟੈਸਟ ਕਂੈਪ ਦੀ ਜਾਣਕਾਰੀ ਵੀ ਦਿਤੀ ਜਾਵੇਗੀ|
ਇਸ ਮੌਕੇ ਡਿਪਲਾਸਟ ਗਰੁੱਪ ਦੇ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *