ਕੈਂਸਰ ਜਾਗਰੂਕਤਾ ਕੈਂਪ 1 ਮਈ ਨੂੰ, ਰਾਜਪਾਲ ਬਦਨੌਰ ਕਰਨਗੇ ਉਦਘਾਟਨ

ਚੰਡੀਗੜ੍ਹ,29 ਅਪ੍ਰੈਲ (ਸ.ਬ.) ਅਮਿਤ ਕੈਂਸਰ ਫਾਉਂਡੇਂਸਨ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਯੂ ਕੇ ਦੇ ਸਹਿਯੋਗ ਨਾਲ 1 ਮਈ ਨੂੰ ਆਈ ਐਮ ਏ ਕੰਪਲੈਕਸ ਸੈਕਟਰ 35 ਬੀ ਚੰਡੀਗੜ੍ਹ ਵਿਖੇ ਕੈਂਸਰ ਜਾਗਰੂਕਤਾ ਕੈਂਪ  ਲਗਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਸ੍ਰੀ ਐਚ ਐਸ ਸਭਰਵਾਲ ਨੇ ਦਸਿਆ ਕਿ ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਸ੍ਰੀ ਬੀ ਪੀ ਐਸ ਬਦਨੌਰ ਕਰਨਗੇ| ਇਸ ਮੌਕੇ ਵਰਲਡ ਕੈਂਸਰ  ਕੇਅਰ ਚੈਰੀਟੇਬਲ ਟਰੱਸਟ ਯੂ ਕੇ ਵਲੋਂ ਪੰਜ ਸਪੈਸ਼ਲ ਮੋਬਾਈਲ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ,ਜਿਹਨਾਂ ਵਿਚ ਆਧੁਨਿਕ ਮਸ਼ੀਨਾਂ ਫਿਟ ਹਨ| ਇਸ ਮੌਕੇ ਮੋਮੋਗ੍ਰਾਫੀ,ਪੈਪਸਮੀਅਰ,ਪੀ ਐਸ ਏ, ਓਰਲ ਕੈਂਸਰ ਦੇ ਟੈਸਟ ਕੀਤੇ ਜਾਣਗੇ| ਇਸ ਮੌਕੇ ਕੈਂਸਰ ਜਾਗਰੂਕਤਾ ਫਿਲਮ ਵੀ ਦਿਖਾਈ ਜਾਵੇਗੀ|  ਇਸ ਮੌਕੇ 20 ਡਾਕਟਰਾਂ ਦੀ ਟੀਮ ਮਰੀਜਾਂ ਦੀ ਜਾਂਚ ਕਰੇਗੀ| ਇਸ ਮੌਕੇ 4-5 ਹਜਾਰ ਵਿਅਕਤੀਆਂ ਦੀ ਜਾਂਚ ਦਾ ਪ੍ਰਬੰਧ ਕੀਤਾ ਗਿਆ ਹੈ|

Leave a Reply

Your email address will not be published. Required fields are marked *