ਕੈਂਸਰ ਜਾਗਰੂਕਤਾ ਹਫਤਾ ਅਤੇ ਵੈਲੇਨਟਾਈਨ ਡੇ ਮਣਾਇਆ

ਐਸ ਏ ਐਸ ਨਗਰ, 16 ਫਰਵਰੀ (ਸ.ਬ.) ਲਾਇਨਜ ਕਲੱਬ ਇੰਟਰਨੈਸ਼ਨਲ ਮਲਟੀਪਲ ਡਿਸਿਟਕ 321 ਦੇ ਜਿਲ੍ਹਾ ਗਵਰਨਰ ਪੀ ਆਰ ਜੈਰਥ ਦੀ ਅਗਵਾਈ ਹੇਠ ਅਧੀਨ ਲਾਇਨਜ ਕਲੱਬ ਮੁਹਾਲੀ ਸੁਪਰੀਮ ਨੇ ਪੀ ਜੀ ਆਈ ਦੀ ਹੰਸਰਾਜ ਧਰਮਸ਼ਾਲਾਵਿੱਖੇ ਕੈਂਸਰ ਪੀੜਤ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਦੇ ਕੇ ਕੈਂਸਰ ਜਾਗਰੂਕਤਾ ਵੀਕ ਅਤੇ ਵੈਲੇਨਟਾਈਨ ਦਿਵਸ ਮਣਾਇਆ।

ਪ੍ਰੋਜੈਕਟ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆ ਕਲੱਬ ਦੇ ਉਪ ਪ੍ਰਧਾਨ ਦੀਪਕ ਵਿਜ ਨੇ ਦੱਸਿਆ ਕਿ ਕਲੱਬ ਦੇ ਕੈਸ਼ੀਅਰ ਹਿਤੇਸ਼ ਕੁਮਾਰ ਗੋਇਲ ਨੇ ਆਪਣੀ ਬੇਟੀ ਸ਼ਗੁਨ ਗੋਇਲ ਦੇ ਜਨਮਿਦਨ ਮੌਕੇ ਮੈਨੇਜਰ ਸੁਭਾਸ਼ ਚੰਦ ਸ਼ਰਮਾ ਅਤੇ ਵਾਰਡਨ ਸ਼ਾਮ ਦੀ ਦੇਖਰੇਖ ਅਧੀਨ ਕੈਂਸਰ ਪੀੜਤ120 ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਦਿੱਤਾ ਅਤੇ ਇਸ ਦੇ ਨਾਲ ਨਾਲ ਸੰਸਥਾ ਨੂੰ ਇੱਕ ਛੋਟਾ ਫਰਿੱਜ ਦੇਣ ਲਈ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇਨਜ਼ ਕਲੱਬ ਮੁਹਾਲੀ ਦੇ ਚਾਰਟਰ ਪ੍ਰਧਾਨ ਤਿਲਕ ਰਾਜ, ਚਾਰਟਰ ਮੈਂਬਰ ਰਜਨੀਸ਼ ਸ਼ਰਮਾ, ਜਤਿੰਦਰ ਸਿੰਘ, ਹਿਤੇਸ਼ ਕੁਮਾਰ ਗੋਇਲ ਦੀ ਪਤਨੀ ਰੁਪਾਲੀ ਗੋਇਲ ਅਤੇ ਹੋਰ ਮੈਂਬਰ ਹਾਜਿਰ ਸਨ।

Leave a Reply

Your email address will not be published. Required fields are marked *