ਕੈਂਸਰ ਦੀ ਆਖਰੀ ਸਟੇਜ ਤੇ ਖੜ੍ਹੇ ਪੀੜਤ ਨੇ ਫਤਹਿ ਕੀਤੀ ‘ਐਵਰਸਟ ਚੋਟੀ’

ਲੰਡਨ, 8 ਜੂਨ (ਸ.ਬ.) ਟਰਮੀਨਲ ਕੈਂਸਰ ਪੀੜਤ 47 ਸਾਲਾ ਬਰਤਾਨਵੀ ਨਾਗਰਿਕ ਨੇ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਐਵਰਸਟ ਨੂੰ ਫਤਹਿ ਕਰ ਲਿਆ ਹੈ| ਮੰਨਿਆ ਜਾਂਦਾ ਹੈ ਕਿ ਉਹ ਪਹਿਲਾ ਕੈਂਸਰ ਪੀੜਤ ਮਰੀਜ਼ ਹੈ, ਜੋ ਐਵਰੈਸਟ ਨੂੰ ਸਰ ਕਰਨ ਵਿੱਚ ਸਫਲ ਰਿਹਾ ਹੈ| ਇਆਨ ਟੂਥਿੱਲ, ਦਿ ਸ਼ੈਫੀਲਡ ਵੈਡਨਸਡੇਅ ਫੁਟਬਾਲ ਕਲੱਬ ਦਾ ਪ੍ਰਸ਼ੰਸਕ ਹੈ ਅਤੇ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਕੋਲ ਜਿਊਣ ਲਈ ਸਿਰਫ ਦੋ ਮਹੀਨੇ ਹੀ ਬਚੇ ਹਨ| ਇਹ ਸਭ ਜਾਨਣ ਦੇ ਬਾਵਜੂਦ ਉਸ ਨੇ ਐਵਰੈਸਟ ਦੀ ਚੋਟੀ ਤੇ ਪੁੱਜ ਕੇ ਚੈਰਿਟੀ ਵਜੋਂ ਵਿਰੋਧੀ ਕਲੱਬ ਸੈਫਫੀਲਡ ਯੂਨਾਈਟਿਡ ਦਾ ਝੰਡਾ ਗੱਡਿਆ|
ਨਿੱਜੀ ਟਰੇਨਰ ਇਆਨ, ਜੋ ਕਿ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਤੇ ਪੁੱਜਾ, 29,100 ਪੌਂਡ ਦੇ ਟੀਚੇ ਨੂੰ ਪਿੱਛੇ ਛੱਡਦਿਆਂ ਕੈਂਸਰ ਚੈਰਿਟੀ ਮੈਕਮਿਲਨ ਲਈ ਹੁਣ ਤਕ 31,500 ਪੌਂਡ ਇਕੱਠੇ ਕਰ ਚੁੱਕਾ ਹੈ| ਮੂਲ ਰੂਪ ਵਿੱਚ ਸ਼ੈਫੀਲਡ ਨਾਲ ਸਬੰਧਤ ਟੂਥਿਲ ਲੰਡਨ ਦੇ ਵਿਲਸਡੈਨ ਗਰੀਨ ਵਿੱਚ ਰਹਿੰਦਾ ਹੈ ਅਤੇ ਉਹ ਹਿਮਾਲਿਆ ਦੀਆਂ ਚੋਟੀਆਂ ਤੇ ਪਹਿਲਾਂ ਵੀ ਚੜ੍ਹ ਚੁੱਕਾ ਹੈ| ਟੂਥਿੱਲ ਮੰਨਦਾ ਹੈ ਕਿ ਉਹ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਨੂੰ ਸਰ ਕਰਨ ਵਾਲਾ ਪਹਿਲਾ ਕੈਂਸਰ ਪੀੜਤ ਹੈ|
ਟੂਥਿੱਲ ਨੂੰ ਜੂਨ 2015 ਵਿੱਚ ਪਤਾ ਲੱਗਾ ਸੀ ਕਿ ਉਹ ਕੈਂਸਰ ਨਾਲ ਜੂਝ ਰਿਹਾ ਹੈ| ਸਾਲ 2016 ਦੀ ਸ਼ੁਰੂਆਤ ਵਿੱਚ ਉਸ ਨੇ ਇਸ ਰੋਗ ਨੂੰ ਮਾਤ ਵੀ ਦੇ ਦਿੱਤੀ ਪਰ ਕੁਝ ਚਿਰ ਮਗਰੋਂ ਰੋਗ ਨੇ ਮੁੜ ਉਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ| ਟੂਥਿੱਲ ਨੇ ਕਿਹਾ ਡਾਕਟਰਾਂ ਨੇ ਉਸ ਨੂੰ ਦੱਸਿਆ ਹੈ ਕਿ ਉਸ ਕੋਲ ਜਿਊਣ ਲਈ ਕੁਝ ਮਹੀਨੇ ਹਨ| ਉਹ ਨਾਰਥ ਕੋਲ ਰੂਟ ਦੇ ਸਿਖਰ ਤੇ 16 ਮਈ ਅਤੇ ਐਵਰੈਸਟ ਦੀ ਟੀਸੀ ਤੇ 5 ਜੂਨ ਨੂੰ ਪੁੱਜਾ|

Leave a Reply

Your email address will not be published. Required fields are marked *