ਕੈਂਸਰ ਦੀ ਨਕਲੀ ਮਰੀਜ ਬਣ ਕੇ ਸਕੂਲ ਨਾਲ ਮਾਰੀ ਠੱਗੀ

ਜੋਹਾਨਸਬਰਗ, 6 ਅਪ੍ਰੈਲ (ਸ.ਬ.) ਭਾਰਤੀ ਮੂਲ ਦੀ ਇਕ ਦੱਖਣੀ ਅਫਰੀਕੀ ਔਰਤ ਤੇ ਚੋਰੀ ਲੁਕਾਉਣ ਲਈ ਕੈਂਸਰ ਦਾ ਨਾਟਕ ਕਰ ਕੇ ਆਪਣੇ ਮਾਲਕ ਨਾਲ ਕਰੀਬ 1 ਕਰੋੜ 13 ਲੱਖ ਰੁਪਏ ਦਾ ਗਬਨ ਕਰਨ ਦਾ ਦੋਸ਼ ਲਗਾਇਆ ਗਿਆ ਹੈ| ਵਿੰਦਰਾ ਜੈਕਰਣ ਛੋਟੇਲਾਲ ਮੂਡਲੇ ਨੇ ਹਮਰਦਰਦੀ ਜੁਟਾਉਣ ਲਈ ਆਪਣੇ ਵਾਲ ਮੁੰਡਵਾ ਲਏ ਅਤੇ ਭਰਵੱਟੇ ਤੇ ਪਲਕਾਂ ਵੀ ਸਾਫ ਕਰ ਦਿੱਤੀਆਂ| ਉਸ ਨੇ ਆਪਣੇ ਮਾਲਕ ਸਕੂਲ ਨੂੰ ਨਕਲੀ ਦਸਤਾਵੇਜ਼ ਦੇ ਕੇ 20 ਲੱਖ ਤੋਂ ਜ਼ਿਆਦਾ ਰੈਂਡ ਚੋਰੀ ਕੀਤੇ| ਉਸ ਨੇ ਨਕਲੀ ਕੰਪਨੀ ਬਣਾ ਕੇ ਉਨ੍ਹਾਂ ਸੇਵਾਵਾਂ ਲਈ ਕੰਪਨੀ ਨੂੰ ਬਿੱਲ ਪੇਸ਼ ਕੀਤੇ, ਜੋ ਦਿੱਤੀਆਂ ਹੀ ਨਹੀਂ ਗਈਆਂ ਸਨ| ਫੜੇ ਜਾਣ ਤੇ ਉਸ ਨੇ ਆਪਣੇ ਬੇਟੇ ਨੂੰ ਵੀ ਇਸ ਮਾਮਲੇ ਵਿਚ ਫਸਾਉਣਾ ਚਾਹਿਆ| ਉਸ ਨੂੰ ਡਰਬਨ ਦੀ ਇਕ ਅਦਾਲਤ ਨੇ ਧੋਖੇਬਾਜ਼ੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ| ਉਸ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ|
ਮੂਡਲੇ ਨੇ ਸਵੀਕਾਰ ਕੀਤਾ ਕਿ ਉਸ ਨੇ ਸਕੂਲ ਵਿਚ ਝੂਠ ਬੋਲਿਆ ਸੀ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਚਾਰ ਮਹੀਨੇ ਹੀ ਜ਼ਿੰਦਾ ਰਹੇਗੀ| ਸਕੂਲ ਸਟਾਫ, ਵਿਦਿਆਰਥੀ, ਗਾਰਡੀਅਨ ਅਤੇ ਵੱਖ-ਵੱਖ ਕਾਰੋਬਾਰੀਆਂ ਨੇ ਉਸ ਦੇ ਦਾਅਵੇ ਉੱਪਰ ਭਰੋਸਾ ਕਰ ਕੇ ਆਰਥਿਕ ਮਦਦ ਜੁਟਾਉਣ ਖਾਤਰ ਇਕ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਸੀ| ਦੱਖਣੀ ਅਫਰੀਕਾ ਕੈਂਸਰ ਐਸੋਸੀਏਸ਼ਨ ਨੇ ਉਸ ਦੀ ਇਸ ਹਰਕਤ ਦੀ ਸਖਤ ਨਿੰਦਾ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਜਿਹੜੇ ਲੋਕਾਂ ਨੂੰ ਅਸਲ ਵਿਚ ਮਦਦ ਦੀ ਲੋੜ ਹੈ, ਉਨ੍ਹਾਂ ਦੀ ਅਪੀਲ ਵੀ ਕੋਈ ਨਹੀਂ ਸੁਣੇਗਾ|

Leave a Reply

Your email address will not be published. Required fields are marked *