ਕੈਂਸਰ ਦੀ ਬਿਮਾਰੀ ਤੇ ਜਿੱਤ ਹਾਸਿਲ ਕਰਨ ਵਾਲਿਆਂ ਦਾ ਸਨਮਾਨ ਕੀਤਾ

ਚੰਡੀਗੜ੍ਹ, 4 ਨਵੰਬਰ (ਭਗਵੰਤ ਸਿੰਘ ਬੇਦੀ) ਬਹਿਗਲ ਕੈਂਸਰ ਹਸਪਤਾਲ ਮੁਹਾਲੀ ਵਲੋਂ ਅੱਜ ਕੈਂਸਰ ਦੀ ਬਿਮਾਰੀ ਦਾ ਨਿਜਾਤ ਪਾਉਣ ਵਾਲੇ ਕੈਂਸਰ ਪੀੜ੍ਹਤਾਂ ਦਾ ਸਨਮਾਨ ਕੀਤਾ ਗਿਆ| ਇਸ ਸਮੇਂ ਕੈਂਸਰ ਨੂੰ ਹਰਾਉਣ ਵਾਲੇ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਡਾ. ਸਿਮਰਨ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਦਾ ਹਿੰਮਤ ਨਾਲ ਟਾਕਰਾ ਕਰਨਾ ਚਾਹੀਦਾ ਹੈ| ਉਹਨਾਂ ਕਿਹਾ ਕਿ ਇਸ ਬਿਮਾਰੀ ਦਾ ਇਕ ਕਾਰਨ ਨਹੀਂ ਹੈ ਬਲਕਿ ਕਈ ਕਾਰਨ ਹਨ ਜਿਨਾਂ ਵਿੱਚ ਸਡਾ ਵਾਤਾਵਰਣ, ਪਿਤਾ ਪੁਰਖੀ  ਜੁਰਮ ਅਤੇ ਸਾਡਾ ਖਾਣ ਪੀਣ ਸ਼ਾਮਲ ਹਨ ਉਹਨਾਂ ਕਿਹਾ ਕਿ ਕੈਂਸਰ ਨੂੰ ਲੁਕਾਉਣ ਉਸ ਦਾ ਕੋਈ ਹਲ ਨਹੀਂ ਹੈ| ਬਲਕਿ ਬਿਮਾਰੀ ਦਾ ਪਤਾ ਲੱਗਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ| ਡਾਕਟਰ ਆਈ-ਪੀ ਸਿੰਘ ਨੇ ਕਿਹਾ ਕਿ ਡਾ. ਬਹਿਗਲ ਦੀ ਅਗਵਾਈ ਵਿੱਚ ਹਸਪਤਾਲ ਵਲੋਂ ਹਰ ਸਾਲ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਦਾ ਆਤਮ ਵਿਸ਼ਵਾਸ ਬਣਿਆ ਰਹੇ ਅਤੇ ਉਹਨਾਂ ਵੱਲ ਵੇਖ ਕੇ ਬਾਕੀ ਮਰੀਜ ਵੀ ਸੇਧ ਲੈ ਸਕਣ| ਇਸ ਮੌਕੇ ਮੁਹਾਲੀ ਦੇ ਸਾਬਕਾ ਕੌਂਸਲਰ ਅਤੇ ਟਕਸਾਲੀ ਅਕਾਲੀ ਆਗੂ ਅਮਰੀਕ ਸਿੰਘ ਮੁਹਾਲੀ ਨੇ ਡਾ. ਬਹਿਗਲ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਡਾ. ਬਹਿਗਲ ਇਸ ਬਿਮਾਰੀ ਦੇ ਪੀੜ੍ਹਤਾਂ ਨੂੰ ਘੱਟ ਖਰਚੇ ਤੇ ਵਧੀਆ ਇਲਾਜ ਪ੍ਰਦਾਨ ਕਰਕੇ ਮੁਹਾਲੀ ਦੇ ਵਸਨੀਕਾਂ ਦੀ ਸੇਵਾ ਕਰ ਰਹੇ ਹਨ| ਇਸ ਸਮੇਂ ਡੀ ਐਸ ਪੀ ਅੰਬਰੋਜ ਸਿੰਘ ਅਤੇ  ਬਰਗੇਡੀਅਰ ਚਹਿਲ ਸਮੇਤ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਹਾਜਿਰ ਸਨ|
ਇਸ ਮੌਕੇ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਵਾਲੇ ਗੁਰਪ੍ਰੀਤ ਸਿੰਘ ਅਤੇ ਰਾਕੇਸ਼ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕੈਂਸਰ ਪੀੜ੍ਹਤਾਂ ਨੂੰ ਹੌਸਲਾ ਅਤੇ ਹਿੰਮਤ ਰੱਖਣ ਦੀ ਸਲਾਹ ਦਿੱਤੀ|

Leave a Reply

Your email address will not be published. Required fields are marked *