ਕੈਂਸਰ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਯੁਵਰਾਜ ਦੀ ਖੇਡ ਵਿੱਚ ਵੀ ਦਿਖ ਰਿਹਾ ਹੈ ਸੁਧਾਰ

ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਕਟਕ ਵਿੱਚ ਖੇਡੇ ਗਏ ਦੂਜੇ ਵਨ -ਡੇ ਇੰਟਰਨੈਸ਼ਨਲ ਮੈਚ ਵਿੱਚ ਯੁਵਰਾਜ ਸਿੰਘ ਦੀ ਕੈਰੀਅਰ ਬੈਸਟ ਪਾਰੀ ਨੂੰ ਕ੍ਰਿਕੇਟ ਹੀ ਨਹੀਂ, ਸਮੁੱਚੀ ਮਨੁੱਖਤਾ ਦਾ ਮਾਣ ਸਮਝਿਆ ਜਾਣਾ ਚਾਹੀਦਾ ਹੈ| ਦੁਨੀਆ ਵਿੱਚ ਕੈਂਸਰ ਨਾਲ ਜੰਗ ਤੋਂ ਬਾਅਦ ਵਾਪਸੀ ਕਰਨ ਵਾਲੇ ਖਿਡਾਰੀ ਬਹੁਤ ਜ਼ਿਆਦਾ ਨਹੀਂ ਹਨ| ਜਿਨ੍ਹਾਂ ਨੇ ਅਜਿਹਾ ਕੀਤਾ ਵੀ ਹੈ, ਉਹ ਸਿਰਫ ਤਾਕਤ ਅਤੇ ਜੋਮ ਵਾਲੀਆਂ ਖੇਡਾਂ ਵਿੱਚ ਹੀ ਅਜਿਹਾ ਕਰ ਸਕੇ ਹਨ| ਪਰ ਯੁਵਰਾਜ ਸਿੰਘ ਨੇ ਇਹ ਚਮਤਕਾਰ ਕ੍ਰਿਕੇਟ ਵਿੱਚ, ਉਹ ਵੀ ਬੱਲੇਬਾਜੀ ਵਿੱਚ ਦਿਖਾਇਆ ਹੈ, ਜੋ ਹੱਦ ਤੋਂ ਜ਼ਿਆਦਾ ਸਬਰ ਅਤੇ ਧਿਆਨ ਦੀ ਮੰਗ ਕਰਦੀ ਹੈ|
ਦੁਨੀਆ ਦੇ ਗਿਣੇ-ਚੁਣੇ ਕੈਂਸਰ ਸਰਵਾਇਵਰ ਐਥਲੀਟਸ ਵਿੱਚ 4 ਸਾਲ ਪਹਿਲਾਂ ਤੱਕ ਸਭ ਤੋਂ ਉੱਚਾ ਨਾਮ ਸਾਈਕਲਿਸਟ ਲਾਂਸ ਆਰਮਸਟਰਾਂਗ ਦਾ ਹੀ ਹੁੰਦਾ ਸੀ|  ਖੁਦ ਯੁਵਰਾਜ ਸਿੰਘ ਵੀ 2011 ਵਿੱਚ ਫੇਫੜੇ ਦਾ ਕੈਂਸਰ ਡਿਟੈਕਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਹੀ ਆਪਣਾ ਰੋਲ ਮਾਡਲ ਅਤੇ ਪ੍ਰੇਰਨਾ ਸਰੋਤ ਮੰਨਦੇ ਸਨ| ਪਰ ਡੋਪਿੰਗ  ਮਾਮਲੇ ਵਿੱਚ ਲਾਂਸ ਆਰਮਸਟਰਾਂਗ ਅਜਿਹੇ ਕਲੰਕਿਤ ਹੋਏ ਕਿ ਖੇਡਾਂ ਦੀ ਦੁਨੀਆ ਵਿੱਚ ਹੁਣ ਕੋਈ ਉਨ੍ਹਾਂ ਦਾ ਨਾਮ ਵੀ ਆਪਣੀ ਜ਼ੁਬਾਨ ਤੇ ਲਿਆਉਣਾ ਪਸੰਦ ਨਹੀਂ ਕਰਦਾ| ਕਟਕ ਵਿੱਚ ਯੁਵਰਾਜ ਨੇ ਅਤਿਅੰਤ ਉਲਟ ਹਾਲਾਤ ਵਿੱਚ ਖੇਡੀ ਗਈ 150 ਸਕੋਰਾਂ ਦੀ ਆਪਣੀ ਪਾਰੀ ਨਾਲ ਜੋ ਉਮੀਦਾਂ ਜਗਾਈਆਂ ਹਨ, ਉਨ੍ਹਾਂ ਤੇ ਦੋ-ਚਾਰ ਵਾਰ ਹੋਰ ਖਰੇ ਉਤਰ ਗਏ ਤਾਂ ਸ਼ਾਇਦ ਉਨ੍ਹਾਂ ਦੀ ਗਿਣਤੀ ਵੀ ਭਾਰਤ ਦੇ ਆਲ ਟਾਈਮ ਗ੍ਰੇਟ ਕ੍ਰਿਕਟਰਾਂ ਵਿੱਚ ਹੋਣ ਲੱਗੇ|
ਇਹ ਠੀਕ ਹੈ ਕਿ ਯੁਵਰਾਜ ਇੱਕ ਅਜਿਹੇ ਆਲਰਾਊਂਡਰ ਹਨ,  ਜਿਨ੍ਹਾਂ ਦੇ ਪ੍ਰਦਰਸ਼ਨ ਵਿੱਚ ਭਾਰੀ ਉਤਾਰ-ਚੜਾਅ ਆਉਂਦੇ ਰਹੇ ਹਨ| ਕਦੇ ਉਹ ਵਿਸ਼ਵਜੇਤੂ ਲੱਗਦੇ ਰਹੇ ਹਨ ਤੇ ਕਦੇ ਇੱਕ ਬੇਹੱਦ ਆਮ ਖਿਡਾਰੀ, ਜਿਸ ਨੂੰ ਟੀਮ ਵਿੱਚ ਰੱਖਣਾ ਵੀ ਇੱਕ ਜੋਖਮ ਭਰਿਆ ਕੰਮ ਲੱਗਦਾ ਹੈ| ਉਨ੍ਹਾਂ ਦੇ ਪਿਤਾ, ਸਾਬਕਾ ਤੇਜ ਗੇਂਦਬਾਜ ਯੋਗਰਾਜ ਸਿੰਘ ਭਾਰਤੀ ਟੀਮ ਵਿੱਚ ਆਪਣੇ ਬੇਟੇ ਦੇ ਅੰਦਰ-ਬਾਹਰ ਹੋਣ ਨੂੰ ਇੱਕ ਰਾਸ਼ਟਰੀ ਸਾਜਿਸ਼ ਦੀ ਤਰ੍ਹਾਂ ਪੇਸ਼ ਕਰਦੇ ਰਹੇ ਹਨ| ਹਾਲ ਵਿੱਚ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਯੁਵਰਾਜ ਦੀ ਟੀਮ ਵਿੱਚ ਵਾਪਸੀ ਮਹਿੰਦਰ ਸਿੰਘ ਧੋਨੀ  ਦੇ ਕਪਤਾਨੀ ਤੋਂ ਹੱਟਣ ਤੋਂ ਬਾਅਦ ਹੀ ਸੰਭਵ ਹੋ ਸਕੀ|
ਪਰ ਇਹ ਸੱਚਾਈ ਹੈ ਕਿ ਕੈਂਸਰ ਤੋਂ ਉਭਰਣ ਤੋਂ ਬਾਅਦ ਯੁਵਰਾਜ ਦਾ ਪ੍ਰਦਰਸ਼ਨ ਇੰਟਰਨੈਸ਼ਨਲ ਪੱਧਰ ਦਾ ਨਹੀਂ ਰਹਿ ਗਿਆ ਸੀ| ਇੱਕ ਸਮਾਂ ਉਹ ਫਿਲਡਿੰਗ ਦੇ ਉਸਤਾਦ ਸਮਝੇ ਜਾਂਦੇ ਸਨ, ਪਰ ਉਨ੍ਹਾਂ ਦੀ ਇਹ ਸਮਰੱਥਾ ਹੁਣੇ ਅੱਧੀ ਤੋਂ ਥੋੜ੍ਹੀ ਹੀ ਜ਼ਿਆਦਾ ਰਹਿ ਗਈ ਹੈ| ਉਨ੍ਹਾਂ ਦੀ ਲੈਫਟ ਆਰਮ ਸਪਿਨ ਗੇਂਦਾਂ ਵਿੱਚ ਵੀ ਉਹੋ ਜਿਹੀ ਧਾਰ ਫਿਰ ਨਹੀਂ ਪਰਤ ਸਕੀ ਹੈ| ਪਰ ਇੱਕ ਕ੍ਰਿਕਟਰ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਉਸਦਾ ਆਤਮਵਿਸ਼ਵਾਸ, ਜੋ ਇੱਕ ਵਾਰ ਹਿੱਲ ਜਾਵੇ ਤਾਂ ਅਚਾਨਕ ਉਸਦੀਆਂ ਸਾਰੀਆਂ ਯੋਗਤਾਵਾਂ ਅਯੋਗਤਾ ਵਰਗੀਆਂ ਨਜ਼ਰ ਆਉਣ ਲੱਗਦੀਆਂ ਹਨ|
ਘਰੇਲੂ ਕ੍ਰਿਕੇਟ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਉਹ ਲਗਾਤਾਰ ਚੰਗਾ ਕਰ ਰਹੇ ਹਨ, ਪਰ ਟੀਮ ਮੈਨੇਜਮੇਂਟ ਇੱਕ ਢਲਦੀ ਉਮਰ ਦੇ ਖਿਡਾਰੀ ਤੇ ਬਹੁਤ ਵੱਡੇ ਦਾਅਵੇ ਨਹੀਂ ਲਗਾਉਣਾ ਚਾਹੁੰਦਾ| ਇਸ ਲੜੀ ਦੇ ਪਹਿਲੇ ਮੈਚ ਵਿੱਚ ਧੋਨੀ ਅਤੇ ਯੁਵਰਾਜ ਆਊਟ ਹੋ ਕੇ 351 ਦੇ ਟੀਚੇ ਦਾ ਪਿੱਛਾ ਕਰ ਰਹੀ ਟੀਮ ਨੂੰ ਜਿਸ ਤਰ੍ਹਾਂ ਦਬਾਅ ਵਿੱਚ ਲੈਆਏ ਸਨ, ਉਸ ਨਾਲ ਇਹ ਸਵਾਲ ਉੱਠਣ ਲਗਿਆ ਸੀ ਕਿ ਧੋਨੀ ਨੂੰ ਤਾਂ ਕੁੱਝ ਮੈਚ ਝੱਲ ਵੀ ਲਓ, ਪਰ ਯੁਵਰਾਜ ਨੂੰ ਕਦੋਂ ਤੱਕ ਬਰਦਾਸ਼ਤ ਕੀਤਾ          ਜਾਵੇਗਾ| ਇੱਕ ਕ੍ਰਿਕਟਰ ਦੀ ਪ੍ਰਤਿਭਾ ਅਜਿਹੇ ਪਲਾਂ ਵਿੱਚ ਹੀ ਪਹਿਚਾਣੀ ਜਾਂਦੀ ਹੈ| ਕਟਕ ਵਿੱਚ ਯੁਵਰਾਜ ਜਦੋਂ ਬੈਟਿੰਗ ਕਰਨ ਆਏ ਉਦੋਂ 22 ਦੌੜਾਂ ਤੇ 2 ਵਿਕੇਟ ਡਿੱਗ ਚੁੱਕੇ ਸਨ| ਕਪਤਾਨ ਵਿਰਾਟ ਕੋਹਲੀ-ਜਿਨ੍ਹਾਂ ਦੇ ਆਲੇ ਦੁਆਲੇ ਹੀ ਅੱਜਕੱਲ੍ਹ ਟੀਮ ਇੰਡੀਆ ਦੀ ਪੂਰੀ ਬੈਟਿੰਗ ਘੁੰਮ ਰਹੀ ਹੈ-ਆਊਟ ਹੋ ਕੇ ਪਵੇਲੀਅਨ ਵਿੱਚ ਪਰਤੇ ਸਨ| ਯੁਵਰਾਜ ਦੇ ਕ੍ਰੀਜ ਤੇ ਆਏ ਇੱਕ ਓਵਰ ਵੀ ਨਹੀਂ ਨਿਕਲਿਆ ਸੀ ਕਿ ਤੀਸਰੇ ਵਿਕੇਟ ਦੇ ਰੂਪ ਵਿੱਚ ਸ਼ਿਖਰ ਧਵਨ ਵੀ ਡ੍ਰੈਸਿੰਗ ਰੂਮ ਲਈ ਰਵਾਨਾ ਹੋ ਗਏ| ਸਾਹਮਣੇ ਕ੍ਰਿਸ ਵੋਕਸ ਆਪਣੀਆਂ ਤੇਜ ਗੇਂਦਾਂ ਨਾਲ ਕਹਿਰ ਬਰਪਾ ਰਹੇ ਸਨ| ਅਜਿਹੇ ਵਿੱਚ ਧੋਨੀ ਅਤੇ ਯੂਵੀ ਨੇ ਜੋ ਖੇਡ ਖੇਡੀ, ਉਸ ਨੂੰ ਵੇਖਕੇ ਲੱਗਿਆ ਹੀ ਨਹੀਂ ਕਿ ਤੁਸੀਂ ਹੱਦ ਤੋਂ ਜ਼ਿਆਦਾ ਦਬਾਅ ਦਾ ਸਾਹਮਣਾ ਕਰ ਰਹੇ ਇੱਕ ਕੈਂਸਰ ਸਰਵਾਈਵਰ ਦੀ ਬੈਟਿੰਗ ਵੇਖ ਰਹੇ ਹੋ|
ਰਵਾਇਤੀ ਕ੍ਰਿਕਟ ਦੇ ਮਾਨਕਾਂ ਤੇ ਯੁਵਰਾਜ ਦੀ ਗਾਵਸਕਰ,         ਕਪਿਲਦੇਵ, ਤੇਂਦੁਲਕਰ, ਦ੍ਰਵਿੜ, ਲਕਸ਼ਮਣ ਅਤੇ ਕੁੰਬਲੇ ਨਾਲ ਤਾਂ ਕੀ,  ਧੋਨੀ, ਸਹਿਵਾਗ ਅਤੇ ਜਹੀਰ ਖਾਨ ਨਾਲ ਵੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ, ਪਰ ਖੇਡ ਦੇ ਦਾਇਰੇ ਤੋਂ ਹੱਟਣ ਦੇ ਪੂਰੇ 6 ਸਾਲ ਬਾਅਦ ਵਾਪਸੀ ਕਰਨ ਦੀ ਉਨ੍ਹਾਂ ਦੀ ਅਨੋਖੀ ਸਮਰੱਥਾ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਉਹ ਇੱਕ ਵੱਖਰੀ ਲੀਗ ਵਿੱਚ                 ਖੇਡਦੇ ਦਿਖਣਗੇ| ਇਹ ਇੱਕ ਇਨਸਾਨ ਦੇ ਸਰੀਰਿਕ ਅਤੇ ਮਾਨਸਿਕ ਹਿੰਮਤ ਹੌਂਸਲੇ ਦੀ ਜਿੱਤ ਹੈ| ਆਪਣੀ ਕੰਸਿਸਟੇਂਸੀ ਬਣਾ ਕੇ ਰੱਖੀਂ ਰਾਜ ਕੁਮਾਰ, ਦੁਨੀਆ ਭਰ ਦੇ ਕ੍ਰਿਕਟਰ ਹੀ ਨਹੀਂ,  ਕੋਈ ਵੀ ਖੇਡ ਖੇਡਣ ਵਾਲੇ ਖਿਡਾਰੀ ਹੀ ਨਹੀਂ, ਅਸਾਧਿਅ ਬਿਮਾਰੀਆਂ ਨਾਲ ਜੂਝਣ ਵਾਲੇ ਆਮ ਲੋਕ ਵੀ ਤੁਹਾਡੀ ਫੋਟੋ ਆਪਣੇ ਘਰ ਵਿੱਚ ਟੰਗ ਕੇ ਸੈਕੰਡ ਕਮਿੰਗ ਲਈ ਉਹਨਾਂ ਤੋਂ ਪ੍ਰੇਰਨਾ ਲੈਣਗੇ|
ਚੰਦਰਭੂਸ਼ਣ

Leave a Reply

Your email address will not be published. Required fields are marked *