ਕੈਨੇਡਾ ਦੀ ਬੈਂਕ ਨੇ ਜਾਰੀ ਕੀਤੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਸਿੱਕੇ

ਟੋਰਾਂਟੋ, 22 ਅਪ੍ਰੈਲ (ਸ.ਬ.)    ਕੈਨੇਡਾ ਦੀ ਮਸ਼ਹੂਰ ਬੈਂਕ ਸੀ. ਆਈ.ਬੀ.ਸੀ. ਨੇ ਵਿਸਾਖੀ ਦੇ ਸੰਬੰਧ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਵਾਲੇ ਲਿਮਟਿਡ ਐਡੀਸ਼ਨ ਦੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ ਹਨ| ਸੀ.ਆਈ.ਬੀ.ਸੀ. ਅਜਿਹਾ ਕਰਨ ਵਾਲੀ ਕੈਨੇਡਾ ਦੀ ਇਕਲੌਤੀ ਬੈਂਕ ਹੈ| ਇਹ ਸਿੱਕੇ ਆਨਲਾਈਨ ਜਾਂ ਫਿਰ ਬੈਂਕ ਦੀਆਂ ਬ੍ਰਾਂਚਾਂ ਤੋਂ ਖਰੀਦੇ ਜਾ ਸਕਦੇ ਹਨ| ਇਨ੍ਹਾਂ ਸਿੱਕਿਆਂ ਦੇ ਇਕ ਪਾਸੇ ਖੰਡਾ ਅਤੇ ਦੂਜੇ ਪਾਸੇ ਇਕ ਓਂਕਾਰ ਉਕਰਿਆ ਹੋਇਆ ਹੈ|
ਬੀਤੇ ਸਾਲ ਵੀ ਅਜਿਹਾ ਹੀ ਇਕ ਔਂਸ ਦਾ ਚਾਂਦੀ ਦਾ ਸਿੱਕਾ ਬੈਂਕ ਵੱਲੋਂ ਜਾਰੀ ਕੀਤਾ ਗਿਆ ਸੀ| ਉਸ ਸਿੱਕੇ ਦੀ ਸਫਲਤਾ ਤੋਂ ਬਾਅਦ ਬੈਂਕ ਨੇ ਇਸ ਵਾਰ ਸੋਨੇ ਦਾ 10 ਗ੍ਰਾਮ ਦਾ ਸਿੱਕਾ ਵੀ ਜਾਰੀ ਕਰ ਦਿੱਤਾ| ਇਹ ਸਿੱਕੇ 24 ਕੈਰੇਟ ਸੋਨੇ ਅਤੇ ਸ਼ੁੱਧ ਚਾਂਦੀ ਵਿੱਚ ਵੀ ਜਾਰੀ ਕੀਤੇ ਜਾ ਰਹੇ ਹਨ| ਚਾਂਦੀ ਦੇ ਇਕ ਔਂਸ ਵਾਲੇ ਇਸ ਸਿੱਕੇ ਦੀ ਕੀਮਤ 59.25 ਡਾਲਰ ਹੈ ਜਦੋਂ ਕਿ ਸੋਨੇ ਦੇ 10 ਗ੍ਰਾਮ ਵਾਲੇ ਸਿੱਕੇ ਦੀ ਕੀਮਤ 625 ਡਾਲਰ ਰੱਖੀ ਗਈ ਹੈ|
ਜਿਕਰਯੋਗ ਹੈ ਕਿ ਕੈਨੇਡਾ ਦੇ ਓਨਟਾਰੀਓ ਅਤੇ ਹੋਰ ਕਈ ਪ੍ਰੋਵਿੰਸਾਂ ਵਿੱਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ| ਅਜਿਹੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਇਸ ਮਹੀਨੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ| ਜੇਕਰ ਤੁਸੀਂ ਵੀ ਆਪਣੇ ਕਿਸੇ ਕਰੀਬੀ ਨੂੰ ਕੋਈ ਯਾਦਗਾਰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਇਨ੍ਹਾਂ ਸਿੱਕਿਆਂ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ|

Leave a Reply

Your email address will not be published. Required fields are marked *