ਕੈਨੇਡਾ ਦੇਵੇਗਾ ਯੂਕਰੇਨ  ਨੂੰ ਫੌਜੀ ਸਿਖਲਾਈ, ਹਰਜੀਤ ਸੱਜਣ ਨੇ ਦਿੱਤੀ ਖਾਸ ਜਾਣਕਾਰੀ

ਓਟਾਵਾ, 4 ਅਪ੍ਰੈਲ (ਸ.ਬ.) ਕੈਨੇਡਾ ਅਤੇ ਯੂਕਰੇਨ ਨੇ ਰੱਖਿਆ ਸਹਾਇਤਾ ਨੂੰ ਰਸਮੀ ਰੂਪ ਦੇ ਦਿੱਤਾ ਹੈ ਜਿਸ ਦੇ ਤਹਿਤ ਕੈਨੇਡਾ ਫੌਜੀ ਸਿਖਲਾਈ ਅਤੇ ਯੁੱਧ ਸੰਬੰਧੀ ਵਿਸ਼ੇਸ਼ ਜਾਣਕਾਰੀ ਦੇਣਾ ਜਾਰੀ ਰੱਖੇਗਾ| ਰੱਖਿਆ ਸਹਾਇਤਾ ਸਮਝੌਤੇ ਤੇ ਹਸਤਾਖਰ ਲਈ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਯੂਕਰੇਨ ਨਾਲ ਆਪਣੇ ਸਮਾਨ ਅਹੁਦੇ ਵਾਲੇ ਸਤੇਪਾਮ ਪੋਲਤੋਰਾਕ ਨਾਲ ਮੁਲਾਕਾਤ ਕੀਤੀ| ਪਿਛਲੇ ਮਹੀਨੇ ਕੈਨੇਡਾ ਨੇ ਯੂਕਰੇਨ ਦੀ ਫੌਜ ਨੂੰ ਹਥਿਆਰ, ਫੌਜੀ ਸਿਖਲਾਈ ਮੁਹੱਈਆ ਕਰਵਾਉਣ ਵਾਲੀ ਆਪਣੀ ਮੁਹਿੰਮ ਦਾ ਵਿਸਥਾਰ ਮਾਰਚ 2019 ਤਕ ਕਰ ਦਿੱਤਾ ਸੀ| ਸੱਜਣ ਸਿੰਘ ਨੇ ਕਿਹਾ ਆਪਸੀ ਸੁਰੱਖਿਆ ਅਤੇ ਰੱਖਿਆ ਚਿੰਤਾਵਾਂ ਦੇ ਮੁੱਦੇ ਤੇ ਇਹ ਵਿਵਸਥਾ ਸਾਡੇ ਹੋਰ ਸਾਥ ਦੇਣ ਅਤੇ ਚੰਗੇ ਸਮਰਥਨ ਵਿਚ ਮਦਦ ਕਰੇਗੀ| ਉਨ੍ਹਾਂ ਨੇ ਕਿਹਾ ਰੱਖਿਆ ਸਹਿਯੋਗ ਸਮਝੌਤੇ ਦਾ ਸਾਲ 2019 ਤਕ ਦੋ ਵਾਰ ਨਵੀਨੀਕਰਣ ਹੋਣਾ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਨਾਲ ਕੈਨੇਡਾ ਯੂਰੋ-ਅਟਲਾਂਟਿਕ ਸੁਰੱਖਿਆ ਅਤੇ ਯੁਕਰੇਨ ਪ੍ਰਤੀ ਆਪਣੇ ਅਟੁੱਟ ਸਮਰਥਨ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹੈ| ਕੈਨੇਡਾ ਨੇ ਹੁਣ ਤਕ 3200 ਯੂਕਰੇਨੀ ਫੌਜੀਆਂ ਨੂੰ ਸਿਖਲਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਵਿਅਕਤੀਗਤ ਹਥਿਆਰ ਚਲਾਉਣ ਦੀ ਸਿਖਲਾਈ, ਨਿਸ਼ਾਨੇਬਾਜ਼ੀ, ਰਣਨੀਤਕ ਸਰਗਰਮੀਆਂ, ਧਮਾਕਾ ਖੇਜ਼ ਖਤਰੇ ਦੀ ਪਛਾਣ, ਸੰਚਾਰ, ਸੰਘਰਸ਼ ਦੌਰਾਨ ਖੁਦ ਨੂੰ ਬਚਾਉਣ ਅਤੇ ਨੈਤਿਕ ਪ੍ਰੀਖਣ ਦਿੱਤਾ ਹੈ|

Leave a Reply

Your email address will not be published. Required fields are marked *