ਕੈਨੇਡਾ ਦੇ ਐਮ ਪੀ ਦੀਪਕ ਆਨੰਦ ਵਲੋਂ ਹਰਿਆਣਾ ਦੇ ਵਿਤ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 2 ਜਨਵਰੀ (ਸ.ਬ.) ਭਾਰਤ ਦੇ ਨਿੱਜੀ ਦੌਰੇ ਤੇ ਆਏ ਮੁਹਾਲੀ ਦੇ ਜੰਮਪਲ ਅਤੇ ਕਨੇਡਾ ਦੇ ਉਂਟਾਰੀਓ ਸੂਬੇ ਦੇ ਮਿਸੀਸਾਗਾ ਤੋਂ ਐਮ ਪੀ ਸ੍ਰੀ ਦੀਪਕ ਆਨੰਦ ਵਲੋਂ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨਾਲ ਮੁਲਾਕਾਤ ਕੀਤੀ ਗਈ| ਇਸ ਮੌਕੇ ਕੈਪਟਨ ਅਭਿਮਨਯੂ ਵਲੋਂ ਸ੍ਰੀ ਦੀਪਕ ਆਨੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਉਹਨਾਂ ਕਿਹਾ ਕਿ ਸ੍ਰੀ ਦੀਪਕ ਆਨੰਦ ਨੇ ਕਨੇਡਾ ਵਿੱਚ ਐਮ ਪੀ ਦੀ ਚੋਣ ਜਿੱਤ ਕੇ ਭਾਰਤੀ ਭਾਈੀਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ
ਇਸ ਮੌਕੇ ਸ੍ਰੀ ਦੀਪਕ ਆਨੰਦ ਅਤੇ ਕੈਪਟਨ ਅਭਿਮਨਿਯੂ ਵਲੋਂ ਕੈਨੇਡਾ ਤੇ ਹਰਿਆਣਾ ਸਰਕਾਰ ਵਿਚਾਲੇ ਆਪਸੀ ਸਹਿਯੋਗ ਬਾਰੇ ਹੋਏ ਸਮਝੌਤੇ ਬਾਰੇ ਵੀ ਵਿਚਾਰ ਕੀਤਾ ਗਿਆ ਅਤੇ ਇਹ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਗਿਆ| ਇਸ ਮੌਕੇ ਸ੍ਰੀ ਦੀਪਕ ਆਨੰਦ ਦੇ ਭਤੀਜੇ ਅਤੇ ਮੁਹਾਲੀ ਨਗਰ ਨਿਗਮ ਦੇ ਕਂੌਸਲਰ ਸ੍ਰੀ ਸੈਹਬੀ ਆਨੰਦ, ਸਮਾਜਸੇਵੀ ਆਗੂ ਅਤੇ ਸ੍ਰੀ ਦੀਪਕ ਆਨੰਦ ਦੇ ਚਚੇਰੇ ਭਰਾ ਸ੍ਰੀ ਸ਼ਲਿੰਦਰ ਆਨੰਦ, ਦੀਪਕ ਸਭਰਵਾਲ ਐਡੀਸ਼ਨਲ ਐਡਵੋਕੇਟ ਜਨਰਲ ਹਰਿਆਣਾ ਅਤੇ ਹੋਰ ਪਤਵੰਤੇ ਹਾਜਿਰ ਸਨ|
ਐਮ ਪੀ ਦੀਪਕ ਆਨੰਦ ਨੂੰ ਸਨਮਾਨਿਤ ਕੀਤਾ
ਕੈਨੇਡਾ ਦੇ ਮਿਸੀਸਾਗਾ ਤੋਂ ਐਮ ਪੀ ਸ੍ਰੀ ਦੀਪਕ ਆਨੰਦ ਦਾ ਨਗਰ ਨਿਗਮ ਦੇ ਦਫਤਰ ਵਿਖੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਅਤੇ ਮੁਹਾਲੀ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ| ਇਸ ਮੌਕੇ ਐਮ ਪੀ ਦੀਪਕ ਆਨੰਦ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਮੁਹਾਲੀ ਦੇ ਵਸਨੀਕ ਰਹੇ ਹਨ| ਮੁਹਾਲੀ ਨਾਲ ਅਤੇ ਮੁਹਾਲੀ ਦੇ ਵਸਨੀਕਾਂ ਨਾਲ ਉਹਨਾਂ ਦਾ ਮੋਹ ਪਿਆਰ ਦਾ ਰਿਸ਼ਤਾ ਹੈ| ਮੁਹਾਲੀ ਤਾਂ ਉਹਨਾਂ ਦੇ ਦਿਲ ਵਿੱਚ ਵਸਦਾ ਹੈ| ਮੁਹਾਲੀ ਆ ਕੇ ਉਹ ਬਹੁਤ ਆਪਣਾਪਣ ਮਹਿਸੂਸ ਕਰ ਰਹੇ ਹਨ|
ਇਸ ਮੌਕੇ ਕਂੌਸਲਰ ਜਸਬੀਰ ਸਿੰਘ ਮਣਕੂ, ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਅਤੇ ਪਰਮੋਦ ਮਿਤਰਾ, ਸ਼ਹਿਰੀ ਪ੍ਰਧਾਨ ਸ੍ਰੀ ਇੰਦਰਜੀਤ ਸਿੰਘ ਖੋਖਰ, ਮੀਤ ਪ੍ਰਧਾਨ ਨਵਜੋਤ ਸਿੰਘ ਅਤੇ ਗੁਰਮੀਤ ਸਿੰਘ ਸਿਆਣ, ਜਨਰਲ ਸਕੱਤਰ ਸ੍ਰ. ਮਨਮੋਹਨ ਸਿੰਘ, ਬੀ ਸੀ ਪ੍ਰੇਮੀ ਸਮਾਜ ਸੇਵਕ, ਐਚ ਐਸ ਕੰਵਲ ਸਿੰਘ, ਜਸਵਿੰਦਰ ਸ਼ਰਮਾ, ਡਾ. ਬੀ ਐਸ ਬਾਜਵਾ ਮੀਤ ਪ੍ਰਧਾਨ, ਰਾਮ ਕੁਮਾਰ, ਸ਼ਾਹੀ ਮਾਜਰਾ, ਪ੍ਰੇਮ ਕੁਮਾਰ ਚਾਂਦ, ਡਿੰਪਲ ਸਭਰਵਾਲ, ਮੇਵਾ ਸਿੰਘ ਮੀਤ ਪ੍ਰਧਾਨ, ਸਮਸ਼ੇਰ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ ਸਮਾਜ ਸੇਵਕ ਵੀ ਮੌਜੂਦ ਸਨ|

Leave a Reply

Your email address will not be published. Required fields are marked *