ਕੈਨੇਡਾ ਦੇ ਪੀ.ਐਮ. ਨੇ ਦੀਵੇ ਜਗਾ ਕੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ, ਦਿੱਤਾ ਖਾਸ ਸੁਨੇਹਾ


ਓਟਾਵਾ, 13 ਨਵੰਬਰ (ਸ.ਬ.) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ| ਉਨ੍ਹਾਂ             ਫੇਸਬੁੱਕ ਤੇ ਦੀਵਾਲੀ ਦੀ ਖੁਸ਼ੀ ਵਿਚ ਦੀਵੇ ਜਗਾਉਂਦਿਆਂ ਅਤੇ ਆਨਲਾਈਨ ਲੋਕਾਂ ਨੂੰ ਵਧਾਈ ਦਿੰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ| ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖਾਸ ਸੁਨੇਹਾ ਵੀ ਦਿੱਤਾ ਹੈ| 
ਉਨ੍ਹਾਂ ਲਿਖਿਆ ਕਿ ਦੀਵਾਲੀ ਸੱਚ, ਰੌਸ਼ਨੀ ਅਤੇ ਚੰਗਿਆਈ ਨੂੰ ਯਾਦ ਕਰਵਾਉਣ ਵਾਲਾ ਤਿਉਹਾਰ ਹੈ| ਇਸ ਖ਼ਾਸ ਦਿਨ ਨੂੰ ਮਨਾਉਣ ਲਈ ਮੈਂ ਵਰਚੁਅਲ ਗੱਲਬਾਤ ਰਾਹੀਂ ਇਸ ਦੀ ਖੁਸ਼ੀ ਸਾਂਝੀ ਕੀਤੀ ਹੈ| ਮੈਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਹਾਂ| 
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਰਹਿੰਦੇ ਹਨ, ਜੋ ਦੀਵਾਲੀ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ| ਕੈਨੇਡਾ ਦੀ ਰਾਜਨੀਤੀ ਵਿਚ ਵੀ ਬਹੁਤ ਸਾਰੇ ਭਾਰਤੀ ਸ਼ਾਮਿਲ ਹਨ| ਵਰਚੁਅਲ ਮੀਟਿੰਗ ਰਾਹੀਂ ਟਰੂਡੋ ਨਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ| 
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਕਾਰਨ ਕਈ ਸ਼ਹਿਰ ਅਤੇ ਸੂਬੇ ਕਾਫੀ ਸਖ਼ਤੀ ਲਾਗੂ ਕਰ ਰਹੇ ਹਨ| ਇਸ ਲਈ ਲੋਕਾਂ ਨੂੰ ਘਰ ਰਹਿ ਕੇ ਸਾਰੀਆਂ ਖੁਸ਼ੀਆਂ ਸਾਂਝੀਆਂ ਕਰਨ ਦੀ ਅਪੀਲ ਕੀਤੀ ਗਈ ਹੈ|

Leave a Reply

Your email address will not be published. Required fields are marked *