ਕੈਨੇਡਾ ਦੇ ਵੈਨਕੂਵਰ ਆਈਲੈਂਡ ਵਿੱਚ ਆਇਆ ਭੂਚਾਲ

ਵੈਨਕੂਵਰ, 23 ਫਰਵਰੀ (ਸ.ਬ.) ਕੈਨੇਡਾ ਦੇ ਵੈਨਕੂਵਰ ਆਈਲੈਂਡ ਵਿਖੇ ਬੀਤੀ ਦੇਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.4 ਮਾਪੀ ਗਈ ਹੈ| ਕੁਦਰਤੀ ਵਸੀਲਿਆਂ ਬਾਰੇ ਕੈਨੇਡੀਅਨ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਵੈਨਕੂਵਰ ਆਈਲੈਂਡ ਦੇ ਪੋਰਟ ਅਲਾਈਸ ਵਿਖੇ 10 ਕਿਲੋਮੀਟਰ ਦੀ ਡੂੰਘਾਈ ਤੇ ਸਥਿਤ ਸੀ| ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ| ਭੂਚਾਲ ਕਾਰਨ ਅਲਾਰਮ ਸਿਸਟਮ ਬੰਦ ਹੋ ਗਿਆ ਸੀ ਪਰ ਉੱਥੇ ਹੋਰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ|

Leave a Reply

Your email address will not be published. Required fields are marked *