ਕੈਨੇਡਾ ਦੇ ਵੋਘਨ ਸਥਿਤ ਬੈਕੁਅਟ ਹਾਲ ਵਿੱਚ ਹੋਈ ਗੋਲੀਬਾਰੀ, 1 ਗੰਭੀਰ ਜ਼ਖਮੀ

ਵੋਘਨ, 1 ਅਪ੍ਰੈਲ (ਸ.ਬ.) ਬੀਤੀ ਰਾਤ ਵੋਘਨ ਦੇ ਇਕ ਵੈਕੁਅਟ ਹਾਲ ਵਿੱਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ| ਯਾਰਕ ਸਥਾਨਕ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਲੀਵਾਰੀ ਹੋਣ ਤੋਂ ਬਾਅਦ ਹਾਈਵੇਅ 7 ਨੇੜੇ 100 ਰੇਜੀਨਾ ਰੋੜ ਤੇ ਲਗਭਗ 8 ਵਜੇ ਬੁਲਾਇਆ ਗਿਆ| ਪੁਲੀਸ ਦੋਸ਼ੀ ਵਿਅਕਤੀ ਦੀ ਭਾਲ ਲਈ ਮੌਕੇ ਤੇ ਪਹੁੰਚੀ ਅਤੇ ਇਸ ਦੌਰਾਨ ਪੀੜਤ ਵਿਅਕਤੀ ਨੂੰ ਤੁਰੰਤ ਸਹਾਇਤਾ ਲਈ ਹਸਪਤਾਲ ਪਹੁੰਚਾਇਆ ਗਿਆ|
ਵੀਲਚੇਅਰ ਹਾਕੀ ਖਿਡਾਰੀਆਂ ਲਈ ਚੈਰੀਟੇਬਲ ਸਮਾਰੋਹ ਦੀ ਮੇਜ਼ਬਾਨੀ ਕਰ ਰਹੇ ਬੈਕੁਅਟ ਹਾਲ ਦੇ ਅਟੈਂਡਰਜ਼ ਨੇ ਦੱਸ਼ਿਆ ਕਿ ਗੋਲੀਬਾਰੀ ਬੈਕੁਅਟ ਹਾਲ ਦੇ ਪਾਰਕ ਲਾਟ ਵਿੱਚ ਹੋਈ| ਪੀੜਤ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੈ| ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਸ ਸੰਬੰਧ ਵਿੱਚ ਅਜੇ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ|

Leave a Reply

Your email address will not be published. Required fields are marked *