ਕੈਨੇਡਾ ਦੇ ਸਟੋਰ ਤੇ ਹਥਿਆਰਬੰਦ ਲੁਟੇਰਿਆਂ ਨੇ ਬੋਲਿਆ ਧਾਵਾ, ਪੁਲੀਸ ਨੇ ਕੀਤਾ ਕਾਬੂ

ਸਸਕਾਟੂਨ, 22 ਫਰਵਰੀ (ਸ.ਬ.) ਸਸਕੈਚਵਨ ਦੇ ਸ਼ਹਿਰ ਸਸਕਾਟੂਨ ਵਿੱਚ ਹਥਿਆਰਬੰਦ ਲੁਟੇਰਿਆਂ ਨੇ ਇੱਥੋਂ ਦੇ ਮੈਕਸ ਸਟੋਰ ਤੇ ਧਾਵਾ ਬੋਲ ਦਿੱਤਾ| ਹਾਲਾਂਕਿ ਲੁਟੇਰੇ ਲੁੱਟ-ਖੋਹ ਕਰਨ ਵਿੱਚ ਅਸਫਲ ਰਹੇ, ਕਿਉਂਕਿ ਸਟੋਰ ਦੇ ਇਕ ਕਰਮਚਾਰੀ ਨੇ ਗਸ਼ਤ ਅਧਿਕਾਰੀਆਂ ਨੂੰ ਫੋਨ ਕਰ ਕੇ ਇਹ ਜਾਣਕਾਰੀ ਦੇ ਦਿੱਤੀ ਕਿ ਸਟੋਰ ਤੇ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਹੈ| ਜਿਸ ਤੋਂ ਬਾਅਦ ਤੁਰੰਤ ਪੁਲੀਸ ਹਰਕਤ ਵਿੱਚ ਆਈ| ਜਿਕਰਯੋਗ ਹੈ  ਕਿ ਸਸਕਾਟੂਨ ਦੇ ਇਸ ਮੈਕਸ ਸਟੋਰ ਵਿੱਚ ਖਾਣ ਯੋਗ ਵਸਤੂਆਂ ਮਿਲਦੀਆਂ ਹਨ|
ਸਟੋਰ ਅੰਦਰ ਕੰਮ ਕਰਦੇ ਇਕ ਕਰਮਚਾਰੀ ਨੇ ਦੱਸਿਆ ਕਿ ਦੋ ਹਥਿਆਰਬੰਦ ਲੁਟੇਰੇ ਹੱਥ ਵਿੱਚ ਬੰਦੂਕ ਫੜੀ ਸਟੋਰ ਅੰਦਰ ਦਾਖਲ ਹੋਏ ਅਤੇ ਸਟੋਰ ਦੇ ਅਧਿਕਾਰੀ ਤੋਂ ਕੈਸ਼ ਅਤੇ ਸਿਗਰਟ ਦੀ ਮੰਗ ਕਰਨ ਲੱਗੇ| ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਪੁਲੀਸ ਸਟੋਰ ਅੰਦਰ ਆ ਰਹੀ ਹੈ ਤਾਂ ਉਹ ਹਵਾ ਵਿੱਚ ਆਪਣੀ ਬੰਦੂਕ ਨਾਲ ਫਾਇਰਿੰਗ ਕਰਦੇ ਹੋਏ ਬਾਹਰ ਖੜ੍ਹੇ ਵਾਹਨ ਵਿੱਚ ਸਵਾਰ ਹੋ ਕੇ ਦੌੜ       ਗਏ| ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ|
ਪੁਲੀਸ ਅਧਿਕਾਰੀਆਂ ਨੇ ਤੁਰੰਤ ਉਨ੍ਹਾਂ ਦੇ ਵਾਹਨ ਦਾ ਪਿੱਛਾ ਕੀਤਾ ਅਤੇ ਭਾਰੀ ਜ਼ੋਖਮ ਦਰਮਿਆਨ ਆਵਾਜਾਈ ਨੂੰ ਰੋਕਿਆ| ਉਨ੍ਹਾਂ ਨੇ 37 ਅਤੇ 38 ਸਾਲ ਦੇ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਵਾਹਨ ਵਿੱਚੋਂ ਇਕ ਬੰਦੂਕ ਵੀ ਬਰਾਮਦ ਕੀਤੀ| ਦੋਹਾਂ ਤੇ ਸਟੋਰ ਤੇ ਹਮਲਾ ਕਰਨ ਅਤੇ ਹਥਿਆਰ ਦੀ ਵਰਤੋਂ ਕਰਨ ਦੇ ਵੱਖ-ਵੱਖ ਦੋਸ਼ ਲਾਏ ਗਏ ਹਨ| ਸਸਕਾਟੂਨ ਪੁਲੀਸ ਅਧਿਕਾਰੀਆਂ ਵਲੋਂ ਇਸ ਮਾਮਲੇ ਨੂੰ ਲੈ ਕੇ ਜਾਂਚ ਜਾਰੀ ਹੈ|

Leave a Reply

Your email address will not be published. Required fields are marked *