ਕੈਨੇਡਾ ਨੇ ਸ਼ਰਨਾਰਥੀਆਂ ਲਈ ਖੋਲ੍ਹੇ ਦਰਵਾਜ਼ੇ, 25000 ਲੋਕਾਂ ਨੂੰ ਮਿਲੇਗੀ ਪਨਾਹ

ਟੋਰਾਂਟੋ, 7 ਫਰਵਰੀ (ਸ.ਬ.) ਇਸ ਸਮੇਂ ਜਦੋਂ ਕੈਨੇਡਾ ਦਾ ਗੁਆਂਢੀ ਦੇਸ਼ ਅਮਰੀਕਾ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਐਂਟਰੀ ਤੇ ਬੈਨ ਲਗਾ ਰਿਹਾ ਹੈ, ਉਸ ਸਮੇਂ ਕੈਨੇਡਾ ਨੇ ਆਪਣੇ ਦਿਲ ਅਤੇ ਦੇਸ਼ ਦੇ ਦਰਵਾਜ਼ੇ ਉਨ੍ਹਾਂ ਲੋਕਾਂ ਲਈ ਖੋਲ੍ਹ ਦਿੱਤੇ ਹਨ ਅਤੇ ਜੋ ਲੋਕ ਨਵੀਂ ਜ਼ਿੰਦਗੀ ਦੀ ਤਲਾਸ਼ ਵਿਚ ਭਟਕ ਰਹੇ ਹਨ, ਉਨ੍ਹਾਂ ਨੂੰ ਇੱਥੇ ਆ ਕੇ ਸਹਾਰਾ ਮਿਲੇਗਾ|            ਕੈਨੇਡਾ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਉਹ 25000 ਸ਼ਨਾਰਥੀਆਂ ਦਾ ਸੁਆਗਤ ਕਰੇਗਾ| ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਸ਼ਰਨਾਰਥੀਆਂ ਦਾ ਸੁਆਗਤ ਕੀਤਾ ਜਾਵੇਗਾ| ਇਹ ਗਿਣਤੀ ਸਾਲ 2015 ਅਤੇ ਉਸ ਤੋਂ ਪਹਿਲਾਂ ਦੇ ਸਾਲਾਂ ਤੋਂ ਲਗਭਗ ਦੁੱਗਣੀ ਹੈ| ਕੈਨੇਡਾ ਦੀ ਸਰਕਾਰ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਆਪਣੇ ਦੇਸ਼ ਵਿੱਚ ਸੁਆਗਤ ਕਰਦੇ ਹਨ, ਜੋ ਡਰ, ਅੱਤਵਾਦ ਅਤੇ ਜੰਗ ਤੋਂ ਬਚ ਕੇ ਭੱਜ ਰਹੇ ਹਨ| ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਕੈਨੇਡਾ ਦੇ ਕਿਊਬਿਕ ਵਿੱਚ ਮਸਜਿਦ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ| ਇਸ ਤੋਂ ਸਾਫ ਹੈ ਕਿ ਕੈਨੇਡਾ, ਸ਼ਰਨਾਰਥੀਆਂ ਨੂੰ ਵਸਾਉਣ ਦੇ ਆਪਣੇ ਵਾਅਦੇ ਤੋਂ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟੇਗਾ| ਇਸ ਦੇ ਨਾਲ ਹੀ ਸੁਰੱਖਿਆ ਹਾਸਲ ਕਰਨ ਵਾਲੇ 15000 ਲੋਕਾਂ ਨੂੰ ਵੀ ਕੈਨੇਡਾ ਆਉਣ ਦਾ ਮੌਕਾ ਦਿੱਤਾ ਜਾਵੇਗਾ|
ਜ਼ਿਕਰਯੋਗ ਹੈ ਕਿ ਬੀਤੇ ਸਾਲ ਕੈਨੇਡਾ ਨੇ ਭਾਰਤੀਆਂ ਨੂੰ ਪਰਮਾਨੈਂਟ ਰੈਂਜੀਡੈਂਸੀ (ਪੀ.ਆਰ.) ਦੇ ਗੱਫੇ ਵੰਡੇ ਸਨ| ਬੀਤੇ ਸਾਲ ਤਕਰੀਬਨ 32000 ਭਾਰਤੀਆਂ ਨੂੰ ਪੀ. ਆਰ. ਦਿੱਤੀ ਗਈ ਸੀ| ਕੈਨੇਡਾ ਦੀ ਜਨਸੰਖਿਆ ਦਾ 3.8 ਫੀਸਦੀ ਭਾਰਤੀ ਹਨ|          ਕੈਨੇਡਾ ਦੀ ਸੰਸਦ ਵਿੱਚ ਭਾਰਤੀ ਮੂਲ ਦੇ 19 ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ ਚਾਰ ਤਾਂ ਕੈਬਨਿਟ ਮੰਤਰੀ ਹਨ|     ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਕਿ ਕੈਨੇਡਾ ਵੱਲੋਂ ਸ਼ਰਨਾਰਥੀਆਂ ਦੇ ਸੁਆਗਤ ਅਤੇ ਲੋਕਾਂ ਨੂੰ ਪੀ.ਆਰ. ਦੇਣ ਦੌਰਾਨ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇਗਾ| ਉਨ੍ਹਾਂ ਕਿਹਾ ਕਿ ਸੁਰੱਖਿਆ ਨਾਲ ਸਮਝੌਤਾ ਕਰਕੇ ਕੋਈ ਵੀ ਕਦਮ ਨਹੀਂ ਚੁੱਕੇਆ ਜਾਵੇਗਾ| ਕੈਨੇਡਾ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ|

Leave a Reply

Your email address will not be published. Required fields are marked *