ਕੈਨੇਡਾ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ 3 ਪੰਜਾਬੀ ਗ੍ਰਿਫਤਾਰ

ਮਿਸੀਸਾਗਾ, 3 ਜੂਨ (ਸ.ਬ.)  ਕੈਨੇਡਾ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ 3 ਪੰਜਾਬੀ ਪੁਲੀਸ ਦੇ ਹੱਥੇ ਚੜ੍ਹ ਗਏ ਹਨ| ਬਰੈਂਪਟਨ ਦੇ ਰਹਿਣ ਵਾਲੇ 30 ਸਾਲਾ ਬਲਜੀਤ ਭੰਡਾਲ, 28 ਸਾਲਾ ਗੁਰਪ੍ਰੀਤ ਅਟਵਾਲ ਅਤੇ 41 ਸਾਲਾ ਪਰਮਿੰਦਰ ਚੌਹਾਨ ਨੂੰ ਮਿਸੀਸਾਗਾ ਦੀ ਪੁਲੀਸ ਨੇ ਟ੍ਰੈਫਿਕ ਲਾਈਟਾਂ ਤੇ ਕਾਰ ਦੀ ਤਲਾਸ਼ੀ ਦੌਰਾਨ ਕੋਕੀਨ ਅਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ| ਭੰਡਾਲ ਅਤੇ ਅਟਵਾਲ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ ਤੇ ਸਨ ਅਤੇ ਜੇਲ ਵਿਚੋਂ ਬਾਹਰ ਸਨ| ਤਿੰਨਾਂ ਦੀ ਅਗਲੀ ਪੇਸ਼ੀ 29 ਜੂਨ ਨੂੰ ਹੋਵੇਗੀ|
ਡਰੱਗਜ਼ ਤੋਂ ਇਲਾਵਾ ਇਨ੍ਹਾਂ ਦੀ ਕਾਰ ਵਿਚੋਂ 10 ਮੋਬਾਈਲ ਫੋਨ, ਵਾਹਨਾਂ ਦੀਆਂ 11 ਮਾਸਟਰਜ਼ ਕੀਜ਼, ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੋਲ੍ਹਣ ਅਤੇ ਤੋੜਨ ਦਾ ਸਾਮਾਨ ਮਿਲਿਆ| ਇਨ੍ਹਾਂ ਤੇ ਦੋਸ਼ ਹੈ ਕਿ ਇਹ ਘਰਾਂ ਵਿਚ ਵੜ ਕੇ ਭੰਨ-ਤੋੜ ਕਰਕੇ ਚੋਰੀ ਦੀਆਂ ਵੱਡੀਆਂ ਵਾਰਦਾਤਾਂ ਨੂੰ ਸਿਰੇ ਚਾੜ੍ਹਦੇ ਸੀ| ਇੰਨਾਂ ਹੀ ਨਹੀਂ ਇਹ ਸਮੂਹ ਪਾਰਕਿੰਗ ਵਿਚੋਂ ਖੜ੍ਹੇ ਵਾਹਨਾਂ ਨੂੰ ਚੋਰੀ ਕਰਕੇ ਲੈ ਜਾਂਦੇ ਸਨ| ਪੁਲੀਸ ਨੇ ਇਸ ਮਾਮਲੇ ਵਿਚ ਲੋਕਾਂ ਤੋਂ ਹੋਰ ਜਾਣਕਾਰੀ ਦੀ ਮੰਗ ਕੀਤੀ ਹੈ|

Leave a Reply

Your email address will not be published. Required fields are marked *