ਕੈਨੇਡਾ ਵਿਚ ਤੇਜ਼ੀ ਨਾਲ ਵੱਧ ਰਹੀ ਹੈ ਭਾਰਤੀ ਵਿਦਿਆਰਥੀਆਂ ਦੀ ਗਿਣਤੀ : ਰਿਪੋਰਟ

ਟੋਰੰਟੋ,  18 ਜੁਲਾਈ (ਸ.ਬ.) ਇਕ ਰਿਪੋਰਟ ਮੁਤਾਬਕ, ਕੈਨੇਡੀਅਨ ਅਦਾਰਿਆਂ ਵਿਚ ਦਾਖਿਲਾ ਪਾਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ| ਇਕ ਸਮਾਚਾਰ ਏਜੰਸੀ ਮੁਤਾਬਕ, ਇਕੱਲੇ ਟੋਰੰਟੋ ਯੂਨੀਵਰਸਿਟੀ ਵਿਚ ਦਾਖਿਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 57 ਫੀਸਦੀ ਵਾਧਾ ਹੋਇਆ ਹੈ|
ਜੇ ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ 20 ਫੀਸਦੀ ਵਾਧਾ ਹੋਇਆ ਹੈ| ਰਿਪੋਰਟ ਮੁਤਾਬਕ ਵਿਦੇਸ਼ੀ ਵਿਦਿਆਰਥੀ ਇਨੀ ਦਿਨੀਂ ਕੈਨੇਡਾ ਵਿਚ ਪੜ੍ਹਾਈ ਇਸ ਲਈ ਕਰ ਰਹੇ ਹਨ ਕਿਉਂਕਿ ਇੱਥੇ ਉਦਾਰ ਅਤੇ ਦੋਸਤਾਨਾ ਵਾਤਾਵਰਣ ਹੈ| ਦੂਜਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਬ੍ਰਿਟੇਨ, ਅਮਰੀਕਾ ਅਤੇ ਆਸਟ੍ਰੇਲੀਆ ਵਿਚ ਹੋ ਰਹੀਆਂ ਘਟਨਾਵਾਂ ਕਾਰਨ ਵਿਦਿਆਰਥੀਆਂ ਦੇ ਮਨ ਵਿਚ ਡਰ ਬੈਠ ਗਿਆ ਹੈ|
ਇਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਹੋਰ ਜਗ੍ਹਾ ਦਾਖਿਲਾ ਲੈਣ ਦੇ ਬਾਰੇ ਵਿਚ ਸੋਚਣਾ ਪੈ ਰਿਹਾ ਹੈ ਪਰ ਕੈਨੇਡਾ ਦਾ ਮਾਹੌਲ ਅਜਿਹਾ ਨਹੀਂ ਹੈ| ਫਿਲਹਾਲ ਇੱਥੇ 3 ਲੱਖ 50 ਹਜ਼ਾਰ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ, ਜੋ ਕੈਨੇਡਾ ਦੀ ਜਨਸੰਖਿਆ ਦਾ ਲਗਭਗ ਇਕ ਫੀਸਦੀ ਹੈ| ਇਸ ਨਾਲ ਕੈਨੇਡਾ ਦੀ ਆਰਥਿਕਤਾ ਵਿਚ ਵੀ ਵਾਧਾ ਹੋਇਆ ਹੈ|

Leave a Reply

Your email address will not be published. Required fields are marked *