ਕੈਨੇਡਾ ਵਿੱਚ ਇਕੋ ਨਾਮ ਦੇ 2 ਪੰਜਾਬੀ ਨੌਜਵਾਨਾਂ ਦਾ ਕਤਲ

ਸਰੀ, 6 ਜੂਨ (ਸ.ਬ.) ਕੈਨੇਡਾ ਦੇ ਸ਼ਹਿਰ ਸਰੀ ਵਿੱਚ ਪੁਲੀਸ ਨੂੰ ਦੋ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ| ਮ੍ਰਿਤਕਾਂ ਦੀ ਪਛਾਣ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਵਜੋਂ ਕੀਤੀ ਗਈ ਹੈ|
ਇਹ ਦੋਵੇਂ ਸਰੀ ਦੇ ਸਕੂਲ ਵਿੱਚ ਪੜ੍ਹਦੇ ਸਨ| ਇਨ੍ਹਾਂ ਦੇ ਸਾਥੀ ਵਿਦਿਆਰਥੀਆਂ ਅਤੇ ਪਰਿਵਾਰ ਵਾਲਿਆਂ ਨੂੰ ਇਸ ਵਾਰਦਾਤ ਨਾਲ ਵੱਡਾ ਧੱਕਾ ਵੱਜਾ ਹੈ|
ਵਿਦਿਆਰਥੀਆਂ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਖੇਡਦੇ-ਖੇਡਦੇ ਗੱਡੀ ਵਿੱਚ ਬੈਠੇ ਅਤੇ ਹੁਣ ਖਬਰ ਮਿਲੀ ਕਿ ਉਨ੍ਹਾਂ ਦੀ ਮੌਤ ਹੋ ਗਈ|
ਕੈਨੇਡਾ ਦੀ ਇਨਟੇਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਬੀਤੇ ਦਿਨੀਂ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ 10.30 ਵਜੇ ਤੋਂ ਬਾਅਦ ਸਾਊਥ ਸਰੀ ਦੇ ਕੈਂਪਬੈਲ ਹਾਈਟਸ ਦੇ ਨੇੜੇ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਮਿਲੀਆਂ|
ਸਰੀ ਪੁਲੀਸ ਨੇ ਦੱਸਿਆ ਕਿ ਲਾਸ਼ਾਂ 192 ਸਟਰੀਟ ਅਤੇ 40ਵੇਂ ਅਵੈਨਿਊ ਦੀਆਂ ਸੜਕਾਂ ਤੇ ਪਈਆਂ ਸਨ| ਜਦ ਪੁਲੀਸ ਮੁਲਾਜ਼ਮ ਵਾਰਦਾਤ ਵਾਲੀ ਥਾਂ ਤੇ ਪੁੱਜੇ ਤਾਂ ਦੇਖਿਆ ਕਿ ਦੋਹਾਂ ਦੇ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਸਨ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਦੋ ਸਥਾਨਾਂ ਤੇ ਗੋਲੀਆਂ ਚੱਲਣ ਦੀਆਂ ਦੋ ਵਾਰਦਾਤਾਂ ਵਾਪਰੀਆਂ ਸਨ|

Leave a Reply

Your email address will not be published. Required fields are marked *