ਕੈਨੇਡਾ ਵਿੱਚ ਗਲਤ ਜਹਾਜ਼ ਵਿੱਚ ਸਵਾਰ ਹੋਇਆ ਕੁੱਤਾ ਦੋ ਦਿਨਾਂ ਬਾਅਦ ਲੱਭਿਆ

ਹੈਮਿਲਟਨ, 22 ਅਪ੍ਰੈਲ (ਸ.ਬ.) ਓਨਟਾਰੀਓ ਤੋਂ ਗਲਤ ਉਡਾਣ ਵਿੱਚ ਸਵਾਰ ਹੋਏ ਲਾਪਤਾ ਕੁੱਤੇ ਨੂੰ ਪੁਲੀਸ ਨੇ ਦੋ ਦਿਨ ਬਾਅਦ ਹੈਮਿਲਟਨ ਤੋਂ ਲੱਭ ਲਿਆ ਹੈ| ਕੂਪਰ ਨਾਮਕ ਲੈਬਰਾਡੋਡਲ ਕੁੱਤਾ ਜੋ ਕਿ ਵੈਸਟ ਜੈਟ ਉਡਾਣ ਤੇ ਹੈਲਿਫੈਕਸ ਤੋਂ ਡੀਰ ਝੀਲ ਤੱਕ ਬੁੱਧਵਾਰ ਨੂੰ ਗਲਤ ਰੂਟ ਤੇ ਚਲਾ ਗਿਆ ਸੀ ਜਦੋਂਕਿ ਕੁੱਤੇ ਨੇ ਮਾਲਕਾਂ ਨਾਲ ਕਿਸੇ ਵਿਆਹ ਦੇ ਪ੍ਰੋਗਰਾਮ ਤੇ ਪਹੁੰਚਣ ਲਈ ਜਮੈਕਾ ਜਾਣਾ ਸੀ| ਪਰ ਕੁੱਤੇ ਨੂੰ ਕਿਸੇ ਤਰ੍ਹਾਂ ਹੈਮਿਲਟਨ ਦੀ ਉਡਾਣ ਤੇ ਸਵਾਰ ਕਰ ਦਿੱਤਾ ਗਿਆ| ਇਹ ਕੁੱਤੇ ਨੂੰ ਬਾਥਰੂਮ ਬਰੇਕ ਦੌਰਾਨ ਬਾਹਰ ਕੱਡਣ ਦੌਰਾਨ ਹੋਇਆ| ਇਸ ਤੋਂ ਬਾਅਦ ਵੈਸਟ ਜੈਟ ਰਾਹੀਂ ਕੁੱਤੇ ਦੇ ਮਾਲਕਾਂ ਨੂੰ ਵੀਰਵਾਰ ਨੂੰ ਹੈਮਿਲਟਨ ਲਈ ਰਵਾਨਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਏਅਰ ਲਾਈਨ ਅਤੇ ਲਾਪਤਾ ਜਾਨਵਰਾਂ ਨੂੰ ਲੱਭਣ ਵਾਲੇ ਸਮੂਹਾਂ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ| ਕੁੱਤੇ ਦੇ ਮਾਲਕਾਂ ਵਿੱਚੋਂ ਇਕ ਹੰਸ ਐਸ਼ਟਨ ਨੇ ਕਿਹਾ ਕਿ ਉਹ ਸਾਰੀ ਰਾਤ ਆਪਣੇ ਚਚੇਰੇ ਭਰਾ ਨਾਲ ਕੁੱਤੇ ਨੂੰ ਲੱਭਦੇ ਰਹੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੁੱਤਾ ਲੱਭਣ ਵਾਲੇ ਦੂਜੇ ਸਮੂਹ ਤੋਂ ਕੁੱਤੇ ਦੇ ਮਿਲਣ ਦੀ ਖ਼ਬਰ ਮਿਲੀ| ਐਸ਼ਟਨ ਨੇ ਦੱਸਿਆ ਕਿ ਕੁੱਤਾ ਤੰਦਰੁਸਤ ਹੈ ਅਤੇ ਉਹ ਭੁੱਖਾ ਲੱਗ ਰਿਹਾ ਸੀ| ਉਨ੍ਹਾਂ ਨੇ ਕੁੱਤੇ ਦਾ ਡਾਕਟਰੀ ਚੈਕਅੱਪ ਕਰਾਉਣ ਦੀ ਗੱਲ ਵੀ ਆਖੀ| ਇਸ ਪੂਰੇ ਮਾਮਲੇ ਲਈ ਕੁੱਤੇ ਦੇ ਲਾਪਤਾ ਹੋਣ ਲਈ ਵੈਸਟ ਜੈਟ ਨੇ ਆਪਣੀ ਗਲਤੀ ਸਵਿਕਾਰ ਕਰਦੇ ਹੋਏ ਮੁਆਫੀ ਮੰਗੀ|

Leave a Reply

Your email address will not be published. Required fields are marked *