ਕੈਨੇਡਾ ਵਿੱਚ ਦੋਹਰੀ ਨਾਗਰਿਕਤਾ ਸਬੰਧੀ ਬਿਲ ਸੰਸਦ ਵਿੱਚ ਪਾਸ

ਓਟਾਵਾ, 16 ਜੂਨ (ਸ.ਬ.) ਕੈਨੇਡਾ ਦੀ ਸੰਸਦ ਵਿੱਚ ਬਿੱਲ ਸੀ-6 ਪਾਸ ਹੋ ਗਿਆ ਹੈ| ਇਹ ਬਿੱਲ ਲੰਬੇ ਸਮੇਂ ਤੋਂ ਪ੍ਰਕਿਰਿਆ ਵਿੱਚ ਫਸਿਆ ਹੋਇਆ ਸੀ| ਇਸ ਬਿੱਲ ਮੁਤਾਬਕ ਕੁੱਝ ਬਦਲਾਅ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਪਤਾ ਲੱਗੇਗਾ ਕਿ ਹੁਣ ਕਿਵੇਂ ਲੋਕਾਂ ਨੂੰ ਨਾਗਰਿਕਤਾ ਮਿਲ ਸਕੇਗੀ ਤੇ ਕਿਵੇਂ ਉਨ੍ਹਾਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ| ਦੱਸਿਆ ਗਿਆ ਹੈ ਕਿ ਲਿਬਰਲ ਬਿੱਲ ਨਾਲ ਨਾਗਰਿਕਤਾ ਲੈਣੀ ਸੌਖੀ ਹੋ ਜਾਵੇਗੀ| ਕੁੱਝ ਗੱਲਾਂ ਤੋਂ ਇਲਾਵਾ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਅਪਰਾਧਿਕ ਮਾਮਲਿਆਂ ਦਾ ਦੋਸ਼ੀ ਜਾਂ ਜਾਸੂਸੀ ਦਾ ਦੋਸ਼ੀ ਹੋਣ ਤੇ ਕੈਨੇਡਾ ਦੀ ਨਾਗਰਿਕਤਾ ਰੱਦ ਨਹੀਂ ਹੋਵੇਗੀ| ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕਾਨੂੰਨ ਹੋਣ ਕਾਰਨ ਬਹੁਤ ਸਾਰੇ ਲੋਕਾਂ ਦੀ ਨਾਗਰਿਕਤਾ ਰੱਦ ਹੋ ਗਈ ਸੀ| ਇਹ ਬਿੱਲ ਸੈਨੇਟ ਵਿੱਚ 51-29 ਦੀਆਂ ਵੋਟਾਂ ਨਾਲ ਪਾਸ ਹੋ ਗਿਆ ਹੈ|
ਇਸ ਤੋਂ ਇਲਾਵਾ ਬਿੱਲ ਸੀ-16 ਵੀ ਪਾਸ ਹੋ ਗਿਆ ਹੈ| ਇਸ ਮੁਤਾਬਕ ਲਿੰਗ ਦੇ ਆਧਾਰ ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ| ਹੁਣ ਟਰਾਂਸਜੈਂਡਰ ਲੋਕਾਂ ਨੂੰ ਬਹੁਤ ਸਾਰੇ ਅਧਿਕਾਰ ਮਿਲਣਗੇ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਤੇ ਟਵੀਟ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ|

Leave a Reply

Your email address will not be published. Required fields are marked *