ਕੈਨੇਡਾ ਵਿੱਚ ਦੋ ਪੰਜਾਬਣਾਂ ਬਣੀਆਂ ਇਕ ਦਿਨ ਲਈ ਐਮ.ਪੀ.

ਬਰੈਂਪਟਨ, 2 ਜੂਨ (ਸ.ਬ.) ਕੈਨੇਡਾ ਦੇ ਬਰੈਂਪਟਨ ਵਿਚ ਜੈਸਮੀਨ ਅਤੇ ਸੈਮੀ ਨੂੰ ਇਕ ਦਿਨ ਲਈ ਐਮ. ਪੀ. ਬਣਨ ਦਾ ਮੌਕਾ ਮਿਲਿਆ| ਬਰੈਂਪਟਨ ਪੂਰਬੀ ਤੋਂ ਐਮ. ਪੀ. ਰਾਜ ਗਰੇਵਾਲ ਕੈਨੇਡਾ ਦੇ ਨੌਜਵਾਨਾਂ ਨੂੰ ਇਕ ਦਿਨ ਦਾ ਐਮ. ਪੀ. ਬਣਨ ਦਾ ਮੌਕਾ ਦਿੰਦੇ ਹਨ| ਇਸ ਪ੍ਰੋਗਰਾਮ ਅਧੀਨ ਇਸ ਤੋਂ ਪਹਿਲਾਂ ਵੀ ਦੋ ਨੌਜਵਾਨ ਇਕ ਦਿਨ ਲਈ ਐਮ. ਪੀ. ਬਣ ਕੇ ਸੰਸਦ ਵਿਚ ਬੈਠ ਚੁੱਕੇ ਹਨ| ਇਹ ਨੌਜਵਾਨਾਂ ਲਈ ਬਤੌਰ ਐਮ. ਪੀ. ਸੰਸਦ ਵਿਚ ਇਕ ਦਿਨ ਬਿਤਾਉਣ ਅਤੇ ਰਾਜਨੀਤੀ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਹੁੰਦਾ ਹੈ| ਰਾਜ ਗਰੇਵਾਲ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਹੀ ਰਾਜਨੀਤੀ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਉਹ ਸ਼ੁਰੂਆਤ ਤੋਂ ਹੀ ਇਸ ਨਾਲ ਜੁੜਨ ਦਾ ਫੈਸਲਾ ਕਰ ਸਕਣ| ਇਸ ਲਈ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ|
ਜੈਸਮੀਨ ਤੇ ਸੈਮੀ ਇਕ ਦਿਨ ਲਈ ਐਮ. ਪੀ. ਬਣ ਕੇ ਬਹੁਤ ਖੁਸ਼ ਸਨ| ਇਸ ਦੌਰਾਨ ਉਨ੍ਹਾਂ ਨੇ ਲਘੂ ਉਦਯੋਗ ਅਤੇ ਸੈਰ-ਸਪਾਟਾ ਮੰਤਰੀ ਬਰਦੀਸ਼ ਚੱਗਰ ਅਤੇ ਸੱਭਿਆਚਾਰ ਅਤੇ ਸੰਰਚਨਾ ਮੰਤਰੀ ਅਮਰਜੀਤ ਸੋਹੀ ਨਾਲ ਵੀ ਮੁਲਾਕਾਤ ਕੀਤੀ| ਦੋਵੇਂ ਕੁੜੀਆਂ ਇਸ ਮੌਕੇ ਦਾ ਲਾਭ ਉਠਾ ਕੇ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਹੋਰ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵੀ ਇਸ ਪ੍ਰੋਗਰਾਮ ਲਈ ਅਪਲਾਈ ਕਰਨ ਅਤੇ ਇਸ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ|

Leave a Reply

Your email address will not be published. Required fields are marked *