ਕੈਨੇਡਾ ਵਿੱਚ ਦੋ ਰੇਲ ਗੱਡੀਆਂ ਇਕ ਕਾਰ ਨਾਲ ਟਕਰਾਈਆਂ, 1000 ਵਿਅਕਤੀ ਹੋਏ ਖੱਜਲ ਖੁਆਰ

ਓਨਟਾਰੀਓ, 21 ਦਸੰਬਰ (ਸ.ਬ.) ਕੈਨੇਡਾ ਦੇ ਸ਼ਹਿਰ ਓਕਵਿਲੇ ਵਿੱਚ ਬੀਤੀ ਸ਼ਾਮ ਨੂੰ ਦੋ ਰੇਲ ਗੱਡੀਆਂ ਰੇਲ ਟਰੈਕ ਤੇ ਖੜ੍ਹੀ ਇਕ ਕਾਰ ਨਾਲ ਟਕਰਾ ਗਈਆਂ| ਰਾਹਤ ਦੀ ਖਬਰ ਇਹ ਰਹੀ ਕਿ ਇਸ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ|
ਉਂਝ ਇਸ ਕਾਰਨ 1000 ਵਿਅਕਤੀ ਖੱਜਲ ਹੋ ਰਹੇ ਹਨ| ਜਾਣਕਾਰੀ ਮੁਤਾਬਕ ਇਕ ਖਾਲੀ ਗੋ ਟਰੇਨ ਰੇਲ ਪੱਟੜੀ ਤੇ ਖੜ੍ਹੀ ਕੀਤੀ ਗਈ ਇਕ ਕਾਰ ਨਾਲ ਟਕਰਾਈ| ਇਸ ਮਗਰੋਂ ਗੋ ਟਰਾਂਜ਼ਿਟ ਦੇ ਵਰਕਰਜ਼ ਨੂੰ ਲੈ ਜਾ ਰਹੀ ਇਕ ਹੋਰ ਗੋ ਟਰੇਨ ਸ਼ਾਮ 7 ਵਜੇ ਤੋਂ ਪਹਿਲਾਂ ਉਸੇ ਕਾਰ ਨਾਲ ਟਕਰਾ ਗਈ| ਲੋਕਾਂ ਨੇ ਦੱਸਿਆ ਕਿ ਉਹ ਦੋ ਘੰਟਿਆਂ ਤੋਂ ਰੇਲ ਗੱਡੀ ਵਿੱਚ ਬੰਦ ਹਨ ਤੇ ਉਹ ਆਪਣੀ ਮੰਜ਼ਲ ਤੇ ਪੁੱਜਣ ਵਿੱਚ ਲੇਟ ਹੋ ਚੁੱਕੇ ਹਨ| ਇਸ ਕਾਰ ਨੂੰ ਇੱਥੋਂ ਹਟਾਉਣ ਤੇ ਸਫਾਈ ਆਦਿ ਕਰਨ ਵਿੱਚ 2 ਘੰਟਿਆਂ ਤੋਂ ਵਧੇਰੇ ਸਮਾਂ ਲੱਗ ਗਿਆ| ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਕਾਰ ਨੂੰ ਇੱਥੇ ਕਿਸ ਨੇ ਖੜ੍ਹੀ ਕੀਤਾ ਸੀ ਅਤੇ ਡਰਾਈਵਰ ਕਿੱਥੇ ਹੈ| ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਲੋਕਸ਼ੋਰ ਵੈਸਟ ਲਾਈਨ ਦੀਆਂ ਟਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ ਤੇ ਲੋਕਾਂ ਨੂੰ ਖੱਜਲ ਖੁਆਰੀ ਸਹਿਣ ਕਰਨੀ ਪੈ ਰਹੀ ਹੈ| ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਕੱਢਿਆ ਹੈ|

Leave a Reply

Your email address will not be published. Required fields are marked *