ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਇਲਜਾਮ ਵਿੱਚ ਕਾਬੂ ਕੀਤੇ ਗਏ 2 ਪੰਜਾਬੀਆਂ ਨੂੰ ਮਿਲੀ ਸਜ਼ਾ

ਐਬਟਸਫੋਰਡ, 18 ਨਵੰਬਰ (ਸ.ਬ.) ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਦੋ ਪੰਜਾਬੀਆਂ ਨੂੰ ਅਦਾਲਤ ਨੇ ਨਸ਼ਾ ਤਸਕਰੀ ਦੇ ਦੋਸ਼ ਵਿੱਚ ਸਜ਼ਾ ਸੁਣਾਈ ਹੈ| ਮਾਰਚ 2017 ਵਿੱਚ ਪੁਲੀਸ ਨੇ ਛਾਪੇਮਾਰੀ ਦੌਰਾਨ ਇਨ੍ਹਾਂ ਪੰਜਾਬੀਆਂ ਦੇ ਵਾਹਨਾਂ ਤੇ ਘਰਾਂ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ|
19 ਸਾਲਾ ਕਰਨਜੀਤ ਮਾਨ ਨੂੰ 3 ਸਾਲ ਅਤੇ 75 ਦਿਨਾਂ ਦੀ ਅਤੇ 22 ਸਾਲਾ ਸਰਬਜੀਤ ਮਾਨ ਨੂੰ 5 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ| ਸਰਬਜੀਤ ਤੇ ਨਸ਼ਾ ਤਸਕਰੀ ਦੇ 11 ਦੋਸ਼ ਲੱਗੇ ਹਨ ਤੇ ਇਸ ਦੇ ਨਾਲ ਹੀ ਉਹ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ੀ ਹੈ| ਇਨ੍ਹਾਂ ਦੇ ਇਕ ਹੋਰ ਸਾਥੀ ਅਕਾਸ਼ਦੀਪ ਦੀ ਇਸੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ| ਪੁਲੀਸ ਨੇ ਕਿਹਾ ਕਿ ਇਨ੍ਹਾਂ 3 ਦੋਸ਼ੀਆਂ ਤੇ 30 ਦੋਸ਼ ਲੱਗੇ ਸਨ ਅਤੇ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਹੈਰੋਈਨ ਫੜੀ ਗਈ ਸੀ| ਤੁਹਾਨੂੰ ਦੱਸ ਦਈਏ ਕਿ ਸਾਲ 2016 ਤੋਂ 2017 ਵਿਚਕਾਰ ਇਸ ਇਲਾਕੇ ਵਿੱਚ ਓਵਰ ਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ|

Leave a Reply

Your email address will not be published. Required fields are marked *