ਕੈਨੇਡਾ ਵਿੱਚ ਪੰਜਾਬੀ ਕਮਾਉਂਦੇ ਨੇ ਵਾਧੂ ਨੋਟ, ਫਿਰ ਵੀ ‘ਚੀਨੀ ਲੋਕ’ ਅੱਗੇ

ਓਟਾਵਾ, 13 ਮਾਰਚ (ਸ.ਬ.) ਕੈਨੇਡਾ ਵਿੱਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ ਜੋ ਦਿਨ-ਰਾਤ ਮਿਹਨਤ ਕਰਕੇ ਆਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ| ਇੱਥੇ ਰਹਿ ਰਹੇ ਭਾਰਤੀ ਵੀ ਮੋਟੀ ਕਮਾਈ ਕਰਦੇ ਹਨ| ਖਾਸ ਤੌਰ ਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖਾਸ ਬਣ ਗਿਆ ਹੈ| ਇਕ ਸਰਵੇ ਵਿੱਚ ਪਤਾ ਲੱਗਾ ਹੈ ਕਿ ਕੈਨੇਡਾ ਵਿੱਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਆਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦ ਕਿ ਚੀਨੀ ਲੋਕ ਇਸ ਵਿੱਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫੀਸਦੀ ਘੱਟ ਕਮਾਈ ਕਰਦੇ ਹਨ| ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ ਵਿੱਚ ਖੁਲ੍ਹਾਸਾ ਹੋਇਆ ਹੈ ਕਿ ਉਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ ਵਿੱਚ ਘੱਟੋ-ਘੱਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ| ਇਸ ਦੌਰਾਨ ਇਹ ਸੱਚਾਈ ਵੀ ਸਾਹਮਣੇ ਆਈ ਕਿ ਪੰਜਾਬੀ ਆਪਣੇ ਸ਼ਹਿਰਾਂ ਵਿੱਚ ਨਿਵੇਸ਼ ਨਹੀਂ ਕਰ ਰਹੇ| ਪਿਛਲੇ 5 ਸਾਲਾਂ ਵਿੱਚ ਦੋਹਾਂ ਦੇਸ਼ਾਂ ਦੌਰਾਨ ਜੋ ਵਪਾਰ ਹੋਇਆ ਹੈ, ਉਸ ਵਿੱਚ ਉਲਟ ਭਾਰਤ ਹੀ 7007 ਮਿਲੀਅਨ ਡਾਲਰ ਦੇ ਘਾਟੇ ਵਿੱਚ ਹੈ| ਜਦ ਕਿ ਚੀਨੀ ਲੋਕ ਕੰਪਨੀਆਂ ਨੇ 16 ਬਿਲੀਅਨ ਡਾਲਰ ਸਲਾਨਾ ਦੀ ਔਸਤ ਤੇ ਸਾਮਾਨ ਦੀ ਵਿਕਰੀ ਕੀਤੀ ਹੈ| ਚੀਨੀ ਲੋਕ ਆਪਣੇ ਦੇਸ਼ ਤੋਂ ਸਾਰਾ ਸਮਾਨ ਮੰਗਵਾ ਕੇ ਕੈਨੇਡਾ ਵਿੱਚ ਵੇਚ ਕੇ ਆਪਣੇ ਦੇਸ਼ ਨੂੰ ਤਰੱਕੀ ਦੇ ਰਹੇ ਹਨ| ਕੈਨੇਡਾ ਰੈਵੇਨਿਊ ਏਜੰਸੀ ਦੇ ਉਪਲਬਧ ਡਾਟੇ ਮੁਤਾਬਕ ਘੱਟ ਪੜ੍ਹੇ ਲਿਖੇ ਪੰਜਾਬੀ 11 ਰੁਪਏ ਡਾਲਰ ਦੇ ਪ੍ਰਤੀ ਘੰਟਾ ਕਮਾਈ ਭਾਵ ਦਿਨ ਵਿੱਚ ਔਸਤਨ 88 ਡਾਲਰ ਕਮਾ ਰਹੇ ਹਨ ਪਰ ਉਥੇ ਪੜ੍ਹੇ-ਲਿਖੇ ਪੰਜਾਬੀ 3 ਗੁਣਾ ਤਕ ਕਮਾਈ ਕਰ ਰਹੇ ਹਨ|
2006 ਵਿੱਚ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ 4 ਲੱਖ 44 ਹਜ਼ਾਰ ਸੀ| ਇਨ੍ਹਾਂ ਵਿੱਚੋਂ 70 ਫੀਸਦੀ ਸਾਲ ਵਿੱਚ 29,900 ਡਾਲਰ ਕਮਾ ਲੈਂਦੇ ਸਨ| ਹੁਣ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵਧ ਹੈ ਅਜਿਹੇ ਵਿੱਚ ਘੱਟੋ-ਘੱਟ ਲਿਖੇ ਇਨਕਮ ਟੈਕਸ ਰਿਟਰਨ ਵਿੱਚ ਔਸਤਨ 80 ਹਜ਼ਾਰ ਡਾਲਰ ਦੀ ਕਮਾਈ ਦਰਜ ਕਰ ਰਹੇ ਹਨ ਜਦਕਿ ਇਨਫਾਰਮੇਸ਼ਨ ਤਕਨਾਲਾਜੀ, ਕਾਨੂੰਨ, ਸਰਕਾਰੀ ਨੌਕਰੀ ਪੇਸ਼ਾ 2 ਲੱਖ ਡਾਲਰ ਤੋਂ ਉਪਰ ਦੀ ਕਮਾਈ ਦਰਜ ਕਰਦੇ ਹਨ| ਔਸਤਨ ਚੀਨੀ ਲੋਕ ਇਨ੍ਹਾਂ ਤੋਂ 15 ਤੋਂ 25 ਫੀਸਦੀ ਤਕ ਪਿੱਛੇ ਹਨ| ਪੰਜਾਬੀ ਘਰ ਬਣਾਉਣ ਲਈ ਬਹੁਤ ਖਰਚਾ ਕਰਦੇ ਹਨ ਜਦਕਿ ਚੀਨੀ ਲੋਕ ਇਸ ਵਿੱਚ ਕੰਜੂਸੀ ਕਰਦੇ ਹਨ|

Leave a Reply

Your email address will not be published. Required fields are marked *