ਕੈਨੇਡਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ,

 

2 ਦੀ ਮੌਤ ਅਤੇ 36 ਹਸਪਤਾਲ ਵਿੱਚ ਭਰਤੀ
ਟੋਰਾਂਟੋ, 1 ਫਰਵਰੀ (ਸ.ਬ.)             ਕੈਨੇਡਾ ਵਿੱਚ ਠੰਡ ਦਾ ਕਹਿਰ ਵਧ ਰਿਹਾ ਹੈ ਅਤੇ ਇਸ ਕਾਰਨ ਹਰ ਪਾਸੇ ਬਰਫ ਜੰਮੀ ਹੋਈ ਹੈ|  ਨਿਊ ਬਰਨਸਵਿਕ ਲਗਭਗ 14,000 ਘਰਾਂ ਦੀ ਬੱਤੀ ਗੁੱਲ ਹੈ| ਪ੍ਰੀਮੀਅਰ ਬਰੇਨ ਗਾਲਾਂਟ ਨੇ ਕਿਹਾ ਕਿ ਜਲਦੀ ਹੀ ਬੱਤੀ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ| ਉਨ੍ਹਾਂ ਨੇ            ਨੈਗੁਏਕ ਵਿੱਚ ਇਕ ਬੈਠਕ ਦੌਰਾਨ ਦੱਸਿਆ ਕਿ ਹੋ ਸਕਦਾ ਹੈ ਕਿ ਕੁੱਝ ਘਰਾਂ ਦੀ ਬੱਤੀ ਵੀਰਵਾਰ ਤਕ ਗੁੱਲ ਹੀ ਰਹੇ, ਇਸ ਲਈ ਉਹ ਪ੍ਰਬੰਧ ਕਰਕੇ ਹੀ ਰੱਖਣ| ਉਨ੍ਹਾਂ ਕਿਹਾ ਕਿ ਲੋਕਾਂ ਲਈ ਇਹ ਬਹੁਤ ਵੱਡੀ ਪ੍ਰੇਸ਼ਾਨੀ ਹੈ ਕਿਉਂਕਿ ਬਿਨਾਂ ਬੱਤੀ ਦੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ|
ਜ਼ਿਕਰਯੋਗ ਹੈ ਕਿ ਇੱਥੇ ਬਰਫੀਲੇ ਤੂਫਾਨ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਤੇ ਫੌਜੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਜ਼ਰੂਰਤ ਦਾ ਸਾਮਾਨ ਭੇਜ ਰਹੇ ਹਨ| ਜਦ ਫੌਜੀ ਤੂਫਾਨ ਮਗਰੋਂ ਸੜਕਾਂ ਤੇ ਫੈਲੀ ਟੁੱਟ-ਭੱਜ ਨੂੰ ਚੁੱਕ ਰਹੇ ਸਨ ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਲਗਭਗ 36 ਲੋਕ ਹਸਪਤਾਲ ਵਿੱਚ ਭਰਤੀ ਕੀਤੇ ਗਏ| ਜ਼ਿਕਰਯੋਗ ਹੈ ਕਿ ਬਰਫੀਲੇ ਤੂਫਾਨ ਕਾਰਨ ਜ਼ਹਰੀਲੀ ਗੈਸ ਕਾਰਬਨ ਮੋਨੋਕਸਾਈਡ ਫੈਲ ਗਈ ਜਿਸ ਕਾਰਨ ਲੋਕਾਂ ਲਈ ਖਤਰਾ ਵਧ ਗਿਆ| ਗੈਲੈਂਟ ਨੇ ਦੱਸਿਆ ਕਿ ਲੋਕਾਂ ਦੀ ਮਦਦ ਲਈ ਫੂਡ ਬੈਂਕਾਂ ਖੋਲ੍ਹੀਆਂ ਗਈਆਂ ਹਨ|

Leave a Reply

Your email address will not be published. Required fields are marked *