ਕੈਨੇਡਾ ਵਿੱਚ ਬੰਦੂਕ ਰੱਖਣ ਦੇ ਦੋਸ਼ ਵਿੱਚ ਪੰਜਾਬੀ ਨੌਜਵਾਨ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ, 16 ਜੂਨ (ਸ.ਬ.) ਕੈਨੇਡਾ ਦੇ ਸ਼ਹਿਰ ਐਬਟਸਫੋਰਡ ਵਿੱਚ ਗੈਂਗ ਟਾਸਕ ਫੋਰਸ ਨੇ ਪੰਜਾਬੀ ਨੌਜਵਾਨ ਇੰਦਰਦੀਪ ਮਿਨਹਾਸ ਨੂੰ ਗ੍ਰਿਫਤਾਰ ਕਰ ਲਿਆ ਹੈ| 18 ਸਾਲਾ ਮਿਨਹਾਸ ਤੇ ਬੰਦੂਕ ਰੱਖਣ ਦੇ ਦੋਸ਼ ਵਿੱਚ 3 ਦੋਸ਼ ਲੱਗੇ ਸਨ| ਉਸ ਤੇ ਬੇਪਰਵਾਹੀ ਨਾਲ ਬੰਦੂਕ ਦੀ ਵਰਤੋਂ ਕਰਨ ਤੇ ਰੱਖਣ, ਹਥਿਆਰਾਂ ਤੇ ਅਣਅਧਿਕਾਰਤ ਤਰੀਕੇ ਨਾਲ ਕਬਜ਼ਾ ਰੱਖਣ ਤੇ ਖਤਰਨਾਕ ਇਰਾਦਿਆਂ ਨਾਲ ਹਥਿਆਰ ਰੱਖਣ ਦੇ ਦੋਸ਼ ਹਨ| ਪੁਲੀਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਦੱਸਿਆ ਕਿ ਉਸ ਨੂੰ ਹੁਣ 6 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|
ਪੁਲੀਸ ਨੇ ਦੱਸਿਆ ਕਿ ਉਸ ਦੇ ਸੰਬੰਧ ਲੋਅਰ ਮੇਨਲੈਂਡ ਗੈਂਗ ਨਾਲ ਹਨ| ਇਸ ਗੈਂਗ ਦੇ ਮੈਂਬਰ ਕਈ ਅਪਰਾਧਕ ਮਾਮਲਿਆਂ ਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਰਹੇ ਹਨ| ਪਿਛਲੇ ਕੁੱਝ ਮਹੀਨਿਆਂ ਤੋਂ ਪੁਲੀਸ ਗੈਂਗਸਟਰਾਂ ਨੂੰ ਲੱਭ ਰਹੀ ਸੀ|
ਪੁਲੀਸ ਨੇ ਕਿਹਾ ਕਿ ਉਹ ਹੋਰ ਵੀ ਇਲਾਕਿਆਂ ਵਿੱਚ ਸੰਬੰਧਤ ਦੋਸ਼ੀਆਂ ਤੇ ਗੈਂਗਸਟਰਾਂ ਦੀ ਭਾਲ ਕਰ ਰਹੀ ਹੈ| ਪੁਲੀਸ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਹੋਰ ਜਾਣਕਾਰੀ ਮਿਲੇ ਤਾਂ ਉਹ ਪੁਲੀਸ ਨੂੰ ਜ਼ਰੂਰ ਦੱਸਣ|

Leave a Reply

Your email address will not be published. Required fields are marked *