ਕੈਨੇਡਾ ਵਿੱਚ ਰਾਤ ਸਮੇਂ ਹੋਈ ਗੋਲੀਬਾਰੀ ਵਿੱਚ 3 ਵਿਅਕਤੀ ਜ਼ਖਮੀ ਹੋਏ

ਟੋਰਾਂਟੋ, 19 ਦਸੰਬਰ (ਸ.ਬ.) ਕੈਨੇਡੀਅਨ ਸ਼ਹਿਰ ਐਟੀਬਿਕੋਕ ਵਿੱਚ ਬੀਤੀ ਰਾਤ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 3 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ| ਐਮਰਜੈਂਸੀ ਕਰੂ ਨੂੰ ਸੂਚਿਤ ਕੀਤਾ ਗਿਆ ਤੇ ਤਕਰੀਬਨ ਰਾਤ ਦੇ 10 ਵਜੇ ਉਹ ਇਸ ਇਲਾਕੇ ਸਕਾਈਵੇਅ ਅਵੈਨਿਊ ਅਤੇ ਡਿਕਸਨ ਰੋਡ ਤੇ ਪੁੱਜੇ ਅਤੇ ਪੁੱਛ-ਪੜਤਾਲ ਕੀਤੀ| ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਹ ਉਥੇ ਪੁੱਜੇ, ਉਨ੍ਹਾਂ ਨੂੰ 3 ਵਿਅਕਤੀ ਜ਼ਖਮੀ ਹਾਲਤ ਵਿੱਚ ਮਿਲੇ|
ਉਨ੍ਹਾਂ ਦੱਸਿਆ ਕਿ 30 ਸਾਲਾ ਇਕ ਨੌਜਵਾਨ ਦੀ ਹਾਲਤ ਵਧੇਰੇ ਖਰਾਬ ਸੀ ਤੇ ਉਸ ਦਾ ਅਤੇ ਦੋ ਹੋਰ ਵਿਅਕਤੀਆਂ ਦਾ ਇਲਾਜ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ| ਪੁਲੀਸ ਨੂੰ ਗੋਲੀਬਾਰੀ ਸੰਬੰਧੀ ਅਜੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ| ਉਨ੍ਹਾਂ ਨੇ ਜਾਂਚ-ਪੜਤਾਲ ਲਈ ਲੰਬੇ ਸਮੇਂ ਤਕ ਇਸ ਇਲਾਕੇ ਨੂੰ ਬੰਦ ਕਰਕੇ ਰੱਖਿਆ| ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ| ਫਿਲਹਾਲ ਜ਼ਖਮੀ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ|

Leave a Reply

Your email address will not be published. Required fields are marked *