ਕੈਨੇਡਾ ਵਿੱਚ  ਸਾਲਾਨਾ ਪ੍ਰੋਗਰਾਮ ਦੌਰਾਨ  ਹੋਏ ਹਾਦਸੇ ਵਿੱਚ  ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ

ਟੋਰਾਂਟੋ, 17 ਜੂਨ (ਸ.ਬ.)  ਬੀਤੀ ਰਾਤ ਤੇਜ਼ ਹਵਾਵਾਂ ਵਗਣ ਕਾਰਨ ਨਾਲ ਇਕ ਪ੍ਰੋਗਰਾਮ ਦੌਰਾਨ ਸਟੇਜ ਤੇ ਖੜ੍ਹੇ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ| ਰਾਤ 9 ਵਜੇ ਵੁੱਡਬਿਨ ਪਾਰਕ ਵਿੱਚ ਦੋ ਵਿਅਕਤੀ ਸਟੇਜ ਤੇ ਇਕ ਸਲਾਨਾ ਪ੍ਰੋਗਰਾਮ ‘ਬੀਚਜ਼ ਰਿਬ ਫੈਸਟ’ ਦੌਰਾਨ ਖੜੇ ਸਨ| ਤੇਜ਼ ਹਵਾਵਾਂ ਕਾਰਨ ਲਾਈਟਾਂ ਡਿੱਗ ਗਈਆਂ| ਇਕ ਪਰਫਾਰਮੈਂਸ ਹੋਣ ਮਗਰੋਂ ਇਹ ਦੋਵੇਂ ਵਿਅਕਤੀ ਇੱਥੇ ਸਫਾਈ ਕਰ ਰਹੇ ਸਨ|
ਇਕ ਵਿਅਕਤੀ ਨੇ ਦੱਸਿਆ ਕਿ ਲਾਈਟਾਂ ਦੇ ਖੰਭੇ ਡਿਗਣ ਨਾਲ ਸਟੇਜ ਤੇ ਖੜ੍ਹੇ ਇਹ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ| ਦੋਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ| ਲੋਕਾਂ ਨੇ ਐਂਬੂਲੈਂਸ ਬੁਲਾਈ ਅਤੇ ਇਨ੍ਹਾਂ ਦੋਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਪੁਲੀਸ ਨੇ ਕਿਹਾ ਕਿ ਦੋਵੇਂ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਹੇ ਹਨ| ਫਿਲਹਾਲ ਦੋਹਾਂ ਦਾ ਇਲਾਜ ਚੱਲ ਰਿਹਾ ਹੈ| ਲੋਕਾਂ ਦਾ ਕਹਿਣਾ ਹੈ ਕਿ ਇੱਥੇ 9ਵਾਂ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ ਸੀ ਪਰ ਮੌਸਮ ਖਰਾਬੀ ਕਾਰਨ ਇਹ ਦੁਰਘਟਨਾ ਵਾਪਰ ਗਈ| ਇਸ ਦੁਰਘਟਨਾ ਮਗਰੋਂ ਇਸ ਪ੍ਰੋਗਰਾਮ ਨੂੰ ਵਿਚ ਹੀ ਰੋਕ ਦਿੱਤਾ ਗਿਆ| ਪੁਲੀਸ ਨੇ ਮਿਨੀਸਟਰੀ ਆਫ ਲੇਬਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ|

Leave a Reply

Your email address will not be published. Required fields are marked *