ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਨਿਊਯਾਰਕ/ਬਰੈਂਪਟਨ, 12 ਜਨਵਰੀ (ਸ.ਬ.) ਬੀਤੀ ਰਾਤ ਕੈਨੇਡਾ ਦੇ ਹਾਈਵੇਅ 401 ਤੇ ਗੁਲਫ ਲਾਇਨ ਦੇ ਲਾਗੇ ਅਤੇ ਹਾਈਵੇਅ 6 ਤੇ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਇਕ ਐਸਯੂਵੀ ਅਤੇ ਟਰੈਕਟਰ ਟਰੇਲਰ ਵਿਚਕਾਰ ਹੋਈ ਟੱਕਰ ਵਿੱਚ ਦੋ ਪੰਜਾਬੀ ਮੂਲ ਦੇ ਬਰੈਪਟਨ ਨਿਵਾਸੀ ਨੌਜਵਾਨਾਂ ਦੀ ਮੌਤ ਹੋ ਗਈ।
ਇਹਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੰਘਾ (22) ਅਤੇ ਕੈਲੇਡਨ ਸਿਟੀ ਦਾ ਰਹਿਣ ਵਾਲਾ ਨੌਜਵਾਨ ਮੰਨਤ ਖੰਨਾ ਵਜੋਂ ਹੋਈ ਜੋ ਕਿ ਇਕ ਟਰਾਂਸਪੋਰਟਰ ਹੈ। ਟਰੱਕ ਟ੍ਰੇਲਰ ਦਾ ਡਰਾਈਵਰ ਸੁਰੱਖਿਅਤ ਹੈ। ਇਹ ਦਰਦਨਾਕ ਘਟਨਾ ਬੀਤੀ ਰਾਤ ਦੇ 8:30 ਵਜੇ ਦੇ ਕਰੀਬ ਵਾਪਰੀ। ਹਾਦਸੇ ਦੌਰਾਨ ਹਾਈਵੇਅ ਰਾਤ ਬੰਦ ਕਰਨ ਤੋਂ ਬਾਅਦ ਸਵੇਰੇ ਖੋਲਿ੍ਹਆ ਗਿਆ।

Leave a Reply

Your email address will not be published. Required fields are marked *