ਕੈਨੇਡਾ ਵਿੱਚ ਸੜਕ ਹਾਦਸੇ ਵਿੱਚ 4 ਭਾਰਤੀ ਨੌਜਵਾਨਾਂ ਦੀ ਮੌਤ

ਅਲਬਰਟਾ, 11 ਅਗਸਤ (ਸ.ਬ.) ਜੈਸਪਰ ਵਿੱਚ ਸੜਕ ਹਾਦਸੇ ਦੌਰਾਨ 6 ਜਣਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਸ਼ਨਾਖਤ ਹੋਣ ਪਿੱਛੋਂ ਪਤਾ ਲੱਗਾ ਹੈ ਕਿ ਉਨ੍ਹਾਂ ਵਿੱਚੋਂ 4 ਵਿਅਕਤੀ ਭਾਰਤੀ ਮੂਲ ਦੇ ਸਨ ਤੇ ਚਾਰੇ ਬੈਂਫ ਵਿੱਚ ਇੱਕ ਭਾਰਤੀ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ| ਭਿਆਨਕ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਬੀਤੇ ਦਿਨੀਂ ਜਾਰੀ ਕੀਤੀ ਗਈ|
ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚੋਂ 4 ਵਿਅਕਤੀ ਭਾਰਤੀ ਮੂਲ ਦੇ ਸਨ, ਜਦਕਿ ਇੱਕ ਪਰਿਵਾਰ ਅਮਰੀਕਾ ਤੋਂ ਆਇਆ ਸੀ| ਅਮਰੀਕੀ ਪਰਿਵਾਰ ਦੇ 5 ਮੈਂਬਰਾਂ ਵਿੱਚੋਂ 2 ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਐਂਜਿਲਾ ਤੇ ਨਿੱਕ ਵਜੋਂ ਹੋਈ ਹੈ|ਦੂਜੀ ਗੱਡੀ ਵਿੱਚ ਭਾਰਤੀ ਮੂਲ ਦੇ 4 ਜਣੇ ਸਵਾਰ ਸਨ ਤੇ ਹਾਦਸੇ ਦੌਰਾਨ ਚਾਰਾਂ ਦੀ ਜਾਨ ਚਲੀ ਗਈ| ਇਨ੍ਹਾਂ ਦੀ ਪਛਾਣ ਅਨੰਦ ਸਿੰਘ ਪੰਵਰ, ਪਵਨ ਕਥਿਆਤ, ਗਣੇਸ਼ ਅਨਾਲਾ ਤੇ ਗੈਲੈਕ ਵੰਗਮੋ ਵਜੋਂ ਹੋਈ ਹੈ| ਅਨੰਦ ਤੇ ਪਵਨ ਬੈਂਫ ਦੇ ਮਸਾਲਾ ਅਉਥੈਂਟਿਕ ਇੰਡੀਅਨ ਕੁਜ਼ੀਨ ਰੈਸਟੋਰੈਂਟ ਵਿੱਚ ਬਤੌਰ ਸ਼ੈਫ ਕੰਮ ਕਰਦੇ ਸਨ| ਗਣੇਸ਼ ਇਸੇ ਰੈਸਟੋਰੈਂਟ ਵਿੱਚ ਕਿਚਨ ਹੈਲਪਰ ਦੇ ਤੌਰ ਉੱਤੇ ਕੰਮ ਕਰ ਰਹੇ ਸਨ| ਵੰਗਮੋ ਰਿਮਰੌਕ ਹੋਟਲ ਵਿੱਚ ਹਾਊਸਕੀਪਰ ਸੀ| ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚਾਰੇ ਪੀੜਤਾਂ ਦੇ ਪਰਿਵਾਰ ਭਾਰਤ ਵਿੱਚ ਹੀ ਰਹਿੰਦੇ ਹਨ|

Leave a Reply

Your email address will not be published. Required fields are marked *