ਕੈਨੇਡਾ ਵਿੱਚ ਹਰ ਸਾਲ ਹਵਾ ਪ੍ਰਦੂਸ਼ਨ ਕਾਰਨ ਹੁੰਦੀਆਂ ਹਨ ਹਜ਼ਾਰਾਂ ਮੌਤਾਂ

ਓਟਾਵਾ, 1 ਜੂਨ (ਸ.ਬ.)  ਕੈਨੇਡਾ ਵਿਚ ਹਰ ਸਾਲ ਪਰਿਵਾਰਾਂ ਨੂੰ ਹਵਾ ਪ੍ਰਦੂਸ਼ਣ ਕਾਰਨ 36 ਬਿਲੀਅਨ ਡਾਲਰ ਖਰਚਣੇ ਪੈਂਦੇ ਹਨ| ਇਹ ਰਕਮ ਇਨ੍ਹਾਂ ਪਰਿਵਾਰਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਪਰਿਵਾਰਾਂ ਵਿਚ ਹੋਣ ਵਾਲੀਆਂ ਚਾਣਚੱਕ ਮੌਤਾਂ ਅਤੇ ਬਿਮਾਰੀਆਂ ਤੇ ਖਰਚ ਕਰਨੀ ਪੈਂਦੀ ਹੈ| ਇਸ ਗੱਲ ਦਾ ਖੁਲਾਸਾ ਹੋਇਆ ਹੈ ਸਾਲ 2015 ਦੇ ਸ਼ਰਨਮਾਕ ਰਿਕਾਰਡ ਤੋਂ| ਇਹ ਰਿਪੋਰਟ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਸਟੇਨਏਬਲ ਡੈਵਲਪਮੈਂਟ ਵੱਲੋਂ ਕੈਨੇਡਾ ਵਿਚ ਪ੍ਰਦੂਸ਼ਣ ਦੀ ਕੀਮਤ ਦੇ ਸਿਰਲੇਖ ਹੇਠ ਤਿਆਰ ਕੀਤੀ ਗਈ ਹੈ|  ਰਿਪੋਰਟ ਵਿਚ ਸਾਹਮਣੇ ਆਇਆ ਕਿ ਕੈਨੇਡੀਅਨ ਲੋਕ ਇਕ ਵੱਡੀ ਰਕਮ ਪ੍ਰਦੂਸ਼ਣ ਤੇ ਖਰਚ ਕਰਦੇ ਹਨ| ਇੰਨਾਂ ਹੀ ਨਹੀਂ ਇਸ ਕਾਰਨ ਕਈ ਕੀਮਤੀ ਜਾਨਾਂ ਸਮੇਂ ਤੋਂ ਪਹਿਲਾਂ ਮੌਤ ਦੀ ਬੁੱਕਲ ਵਿਚ ਸਮਾ ਜਾਂਦੀਆਂ ਹਨ| ਰਿਪੋਰਟ ਮੁਤਾਬਕ ਸਾਲ 2015 ਵਿਚ ਹਵਾ ਪ੍ਰਦੂਸ਼ਣ ਕਾਰਨ 7700 ਲੋਕ    ਸਮੇਂ ਤੋਂ ਪਹਿਲਾਂ ਹੀ ਮਰ ਗਏ| ਇਹ ਅੰਕੜਾ ਕਾਫੀ ਵੱਡਾ ਅਤੇ ਪੁਰਾਣੇ ਸਾਲਾਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਹੈ ਅਤੇ ਅੱਖਾਂ ਖੋਲ੍ਹਣ ਵਾਲਾ ਹੈ|

Leave a Reply

Your email address will not be published. Required fields are marked *