ਕੈਨੇਡਾ ਹਾਈਵੇਅ ਤੇ ਟਕਰਾਏ 40 ਵਾਹਨ, 7 ਵਿਅਕਤੀ ਜ਼ਖਮੀ

ਟੋਰਾਂਟੋ, 27 ਫਰਵਰੀ (ਸ.ਬ.) ਹਲਕੀ ਬਰਫਬਾਰੀ ਤੋਂ ਬਾਅਦ ਸੜਕਾਂ ਤੇ ਹੋਈ ਤਿਲਕਣ ਕਾਰਨ ਟੋਰਾਂਟੋ ਦੇ ਹਾਈਵੇਅ 401 ਤੇ 40 ਵਾਹਨ ਆਪਸ ਵਿੱਚ ਟਕਰਾਅ ਗਏ, ਜਿਸ ਵਿੱਚ 7 ਵਿਅਕਤੀ ਜ਼ਖਮੀ ਹੋ ਗਏ| ਓਨਟਾਰੀਓ ਦੀ ਖੇਤਰੀ ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ 401 ਦੀ ਪੂਰਬੀ ਅਤੇ ਪੱਛਮੀ ਐਕਸਪ੍ਰੈਸ ਲੇਨ ਤੇ ਵਾਪਰਿਆ| ਹਲਕੀ ਬਰਫਬਾਰੀ ਕਾਰਨ ਸੜਕਾਂ ਤੇ ਤਿਲਕਣ ਸੀ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸਨ| ਹਾਦਸੇ ਵਿੱਚ ਜ਼ਖਮੀ ਹੋਏ ਇਕ ਵਿਅਕਤੀ ਦੇ ਗੰਭੀਰ ਸੱਟਾਂ ਲੱਗੀਆਂ ਹਨ| ਉਸ ਦਾ ਜਬਾੜਾ ਅਤੇ ਹੱਡੀਆਂ ਟੁੱਟ ਗਈਆਂ| ਟੋਰਾਂਟੋ ਪੈਰਾਮਿਡਿਕ ਵਿਭਾਗ ਦੇ ਡਿਪਟੀ ਕਮਾਂਡਰ ਨੇ ਕਿਹਾ ਕਿ ਜ਼ਖਮੀ ਹੋਏ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ|

Leave a Reply

Your email address will not be published. Required fields are marked *