ਕੈਨੇਡਾ : 67 ਲੋਕਾਂ ਨੂੰ ਲਿਜਾ ਰਹੇ ਜਹਾਜ਼ ਵਿੱਚ ਲੱਗੀ ਅੱਗ

ਟੋਰਾਂਟੋ, 26 ਮਾਰਚ (ਸ.ਬ.)ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਵਿੱਚ ਬੀਤੇ ਦਿਨੀਂ ਕਾਕਪਿਟ ਵਿੱਚ ਖਰਾਬੀ ਕਾਰਨ ਦੇ ਇਕ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ| ਇਸ ਵਿੱਚ ਸਵਾਰ ਸਾਰੇ 67 ਯਾਤਰੀ ਸੁਰੱਖਿਅਤ ਹਨ| ਸੰਘੀ ਜਹਾਜ਼ ਪ੍ਰਸ਼ਾਸਨ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਇਹ ਜਹਾਜ਼ ਟੋਰਾਂਟੋ ਤੋਂ 67 ਲੋਕਾਂ ਨੂੰ ਲੈ ਕੇ ਰੋਨਾਲਡ ਰੀਗਨ ਵਾਸ਼ਿੰਗਟਨ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ ਅਤੇ ਕਾਕਪਿਟ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਪਾਇਲਟ ਨੇ ਇਸ ਨੂੰ ਉਤਰ ਵਰਜੀਨੀਆ ਵਿੱਚ ਡੁੱਲੇਸ ਕੌਮਾਂਤਰੀ ਹਵਾਈ ਅੱਡੇ ਤੇ ਉਤਾਰ ਦਿੱਤਾ| ਇਸ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ| ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ|
ਇਸ ਜਹਾਜ਼ ਵਿੱਚ63 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ| ਅਜੇ ਤਕ ਏਜੰਸੀ ਜਾਂ ਏਅਰਲਾਈਨਜ਼ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ| ਇਕ ਯਾਤਰੀ ਨੇ ਜਹਾਜ਼ ਦੀਆਂ ਤਸਵੀਰਾਂ ਟਵਿੱਟਰ ਤੇ ਸਾਂਝੀਆਂ ਕੀਤੀਆਂ|

Leave a Reply

Your email address will not be published. Required fields are marked *