ਕੈਨੇਡੀਅਨ-ਇਰਾਨੀ ਵਿਅਕਤੀ ਨੂੰ ਮਿਲੀ 32 ਮਹੀਨਿਆਂ ਤਕ ਜੇਲ ਵਿੱਚ ਰਹਿਣ ਦੀ ਸਜ਼ਾ

ਟੋਰਾਂਟੋ, 16 ਦਸੰਬਰ (ਸ.ਬ.) ਇਰਾਨ ਦੇ ਖਿਲਾਫ ਅਮਰੀਕੀ ਰੋਕਾਂ ਦਾ ਉਲੰਘਣ ਕਰਨ ਵਾਲੇ ਕੈਨੇਡੀਅਨ-ਇਰਾਨੀ ਵਿਅਕਤੀ ਨੂੰ 32 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ| ਇਸਤਗਾਸਾ ਪੱਖ ਮੁਤਾਬਕ ਸਾਲ 2014 ਤੋਂ 2016 ਦੇ ਵਿਚਕਾਰ 63 ਸਾਲਾ ਅਲੀ ਸੂਫੀ ਨੇ ਫੌਜੀ ਉਪਕਰਣਾਂ ਨੂੰ ਅਮਰੀਕਾ ਤੋਂ ਇਰਾਨ ਨਿਰਯਾਤ ਕਰਨ ਦੀ ਸਾਜਸ਼ ਰਚੀ|
ਸਰਦਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਯੂ.ਐਸ. ਅਟਾਰਨੀ ਦਫਤਰ ਤੋਂ ਬੀਤੇ ਦਿਨੀਂ ਜਾਰੀ ਇੰਟਰਵੀਊ ਵਿੱਚ ਕਿਹਾ ਗਿਆ ਕਿ ਸੂਫੀ ਨੇ ਹੈਲੀਕੈਪਟਰ, ਮਾਡਰਨ ਮਸ਼ੀਨਾਂ ਦੇ ਹਿੱਸੇ, ਟੈਂਕਾਂ ਦੇ ਹਿੱਸੇ ਅਤੇ ਫੌਜੀ ਵਾਹਨਾਂ ਨੂੰ ਅਮਰੀਕਾ ਤੋਂ ਖਰੀਦ ਕੇ ਇਰਾਨ ਭੇਜਣ ਦੀ ਕੋਸ਼ਿਸ਼ ਕੀਤੀ, ਉਹ ਵੀ ਲਾਇਸੈਂਸ ਤੋਂ ਬਗੈਰ ਅਤੇ ਇਹ ਜਾਣਦੇ ਹੋਏ ਕਿ ਇਹ ਅਮਰੀਕੀ ਕਾਨੂੰਨ ਤਹਿਤ ਗੈਰ-ਕਾਨੂੰਨੀ ਹੈ|
ਉਸ ਨੇ ਇਰਾਨ ਦੇ ਖਿਲਾਫ ਅਮਰੀਕੀ ਰੋਕਾਂ ਦਾ ਉਲੰਘਣ ਕਰਨ ਦਾ ਜ਼ੁਰਮ ਕਬੂਲ ਕਰ ਲਿਆ ਜਿਸ ਮਗਰੋਂ ਉਸ ਨੂੰ 32 ਮਹੀਨਿਆਂ ਦੀ ਜੇਲ ਅਤੇ ਰਿਹਾਈ ਦੇ ਇਕ ਸਾਲ ਬਾਅਦ ਤਕ ਨਿਗਰਾਨੀ ਵਿੱਚ ਰੱਖਣ ਦੀ ਸਜ਼ਾ ਸੁਣਾਈ ਗਈ|

Leave a Reply

Your email address will not be published. Required fields are marked *