ਕੈਨੇਡੀਅਨ ਫੌਜੀਆਂ ਨੇ ਕੇਪਿਲਾਨੋ ਸਸਪੈਨਸ਼ਨ ਪੁਲ ਤੇ ਜਾ ਕੇ ਦੇਸ਼ ਪ੍ਰਤੀ ਵਫਾਦਾਰੀ ਅਤੇ ਪਿਆਰ ਦਾ ਸੰਦੇਸ਼ ਦਿੱਤਾ

ਟੋਰਾਂਟੋ, 14 ਜੂਨ (ਸ.ਬ.) ਕੈਨੇਡਾ ਇਸ ਸਾਲ ਆਪਣੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ| ਇਸ ਲਈ ਦੇਸ਼ ਵਿਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ| ਇਸ ਲਈ ਹਾਲ ਹੀ ਵਿੱਚ ਮਾਊਂਟਡ ਪੁਲੀਸ ਦੇ ਸੈਂਕੜੇ ਅਫਸਰਾਂ ਤੇ ਜਵਾਨਾਂ ਨੇ ਵੈਨਕੁਵਰ ਦੇ ਇਤਹਾਸਕ ਕੇਪਿਲਾਨੋ ਸਸਪੈਨਸ਼ਨ ਪੁਲ ਤੇ ਜਾ ਕੇ ਉਤਸਾਹ ਦਿਖਾਇਆ| ਇਸ ਦੇ ਨਾਲ ਪੁਲ ਤੇ ਆਪਣੇ ਦੇਸ਼ ਦਾ ਰਾਸ਼ਟਰੀ ਝੰਡਾ ਵੀ ਲਗਾਇਆ| ਇਸ ਤਰ੍ਹਾਂ ਉਨ੍ਹਾਂ ਨੇ ਦੇਸ਼ ਪ੍ਰਤੀ ਆਪਣੇ ਪਿਆਰ ਦੇਸ਼ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਹੈ|
ਇਕ ਅਫਸਰ ਨੇ ਕਿਹਾ ਇਹ ਜੀਵਨ ਜਾਂ ਕੈਰੀਅਰ ਵਿੱਚ ਇਕ ਵਾਰ ਹੋਣ ਵਾਲੀ ਸੈਲੀਬ੍ਰੇਸ਼ਨ ਹੈ| ਇਸ ਦਾ ਹਿੱਸਾ ਬਣ ਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ|
ਦੱਸਣਯੋਗ ਹੈ ਕਿ ਕੇਪਿਲਾਨੋ ਸਸਪੈਨਸ਼ਨ ਪੁਲ 460 ਫੁੱਟ ਲੰਬਾ ਅਤੇ 230 ਫੁੱਟ ਉਚਾ ਹੈ| ਇਸ ਨੂੰ ਸਾਲ 1889 ਵਿੱਚ ਸ਼ੁਰੂ ਕੀਤਾ ਗਿਆ ਸੀ| ਹੁਣ ਇੱਥੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹਨ| ਪੁਲ ਦਾ ਮਾਰਗ ਪਹਾੜੀ ਇਲਾਕੇ ਵਿਚੋਂ ਗੁਜ਼ਰਦਾ ਹੈ| ਜੋ ਲੋਕਾਂ ਲਈ ਮੁੱਖ ਆਕਰਸ਼ਣ ਦਾ ਕਾਰਨ ਹੈ| ਇੱਥੇ ਰੋਜ਼ਾਨਾ 22,000 ਅਤੇ ਸਾਲ ਵਿੱਚ 8 ਲੱਖ ਲੋਕ ਆਉਂਦੇ ਹਨ|

Leave a Reply

Your email address will not be published. Required fields are marked *