ਕੈਨੇਡੀਅਨ ਰੱਖਿਆ ਮੰਤਰੀ ਨੂੰ ਨਹੀਂ ਮਿਲਣਗੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 13 ਅਪ੍ਰੈਲ (ਸ.ਬ.) 20 ਅਪ੍ਰੈਲ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਭਾਰਤ ਦੌਰੇ ਤੇ ਆ ਰਹੇ ਹਨ, ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰਜੀਤ ਸੱਜਣ ਨੂੰ ਨਹੀਂ ਮਿਲਣਗੇ| ਜਿਕਰਯੋਗ ਹੈ ਕਿ ਸੱਜਣ ਦਿੱਲੀ ਅਤੇ ਪੰਜਾਬ ਦਾ ਦੌਰਾ ਕਰਨਗੇ| ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਅੰਮ੍ਰਿਤਸਰ ਵੀ ਜਾਣਗੇ ਅਤੇ ਗੁਰੂ ਘਰ ਨਤਮਸਤਕ ਹੋਣਗੇ| ਕੈਪਟਨ ਨੇ ਸੱਜਣ ਦਾ ਵਿਰੋਧ ਦਾ ਕਾਰਨ ਵੀ ਦੱਸਿਆ| ਉਨ੍ਹਾਂ ਕਿਹਾ ਕਿ ਕੈਨੇਡੀਅਨ ਰੱਖਿਆ ਮੰਤਰੀ ਖਾਲਿਸਤਾਨੀਆਂ ਦੇ ਸਮਰਥਕ ਹਨ| ਜਸਟਿਨ ਟਰੂਡੋ ਦੀ ਸਰਕਾਰ ਵਿੱਚ 5 ਵਿਅਕਤੀ ਅਜਿਹੇ ਹਨ, ਜੋ ਖਲਿਸਤਾਨੀਆਂ ਦੇ ਸਮਰਥਕ ਹਨ| ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਯਾਤਰਾ ਕਾਰਨ ਕੋਈ ਉਤਸਾਹ ਨਹੀਂ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਜਦੋਂ ਉਹ  ਕੈਨੇਡਾ ਦੌਰੇ ਤੇ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕਾਂ ਨੇ ਰੋਕਿਆ ਸੀ| ਜਦੋਂਕਿ ਉਹ ਉੱਥੇ ਚੋਣ ਪ੍ਰਚਾਰ ਲਈ ਨਹੀਂ ਸਗੋਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਲਈ ਜਾ ਰਹੇ ਸਨ| ਇਸੇ ਕਾਰਨ ਕੈਪਟਨ ਨਾਰਾਜ਼ ਹਨ|

Leave a Reply

Your email address will not be published. Required fields are marked *